Home / Punjabi News / ਕੈਨੇਡਾ ’ਚ ਫ਼ਿਰੌਤੀ ਵਸੂਲਣ ਦੇ ਦੋਸ਼ ’ਚ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਕੈਨੇਡਾ ’ਚ ਫ਼ਿਰੌਤੀ ਵਸੂਲਣ ਦੇ ਦੋਸ਼ ’ਚ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਟੋਰੰਟੋ, 7 ਮਈ

ਦੇਸ਼ ਦੀ ਰੈਵੇਨਿਊ agency ਏਜੰਸੀ ਦੇ ਨਾਮ ‘ਤੇ 80 ਸਾਲਾ ਵਿਅਕਤੀ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਕੈਨੇਡਾ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਬਰੈਂਪਟਨ ਦੇ 19 ਸਾਲਾ ਤਰਨਵੀਰ ਸਿੰਘ, 19 ਸਾਲਾ ਰਣਵੀਰ ਸਿੰਘ ਅਤੇ 21 ਸਾਲਾ ਚਮਨਜੋਤ ਸਿੰਘ ਉੱਤੇ ਫ਼ਿਰੌਤੀ, ਅਪਰਾਧ ਕਰਨ ਦੀ ਸਾਜਿਸ਼ ਰਚਣ ਅਤੇ ਅਪਰਾਧ ਦੁਆਰਾ ਹਾਸਲ ਕੀਤੀ ਜਾਇਦਾਦ ਉੱਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਗਏ ਸਨ। ਮੁਲਜ਼ਮਾਂ ਨੇ 3 ਮਈ ਨੂੰ ਪੀੜਤ ਨੂੰ ਫੋਨ ਕੀਤਾ ਕਿ ਉਹ ਕੈਨੇਡਾ ਰੈਵੀਨਿਊ ਏਜੰਸੀ (ਸੀਆਰਏ) ਤੋਂ ਹਨ ਤੇ ਉਹ ਬੈਂਕ ਜਾ ਕੇ 10,000 ਡਾਲਰ ਕਢਵਾਏ ਤੇ ਫਿਰ ਬਰੈਂਪਟਨ ਦੇ ਪਤੇ ‘ਤੇ ਪੈਸੇ ਭੇਜ ਦੇਵੇ। ਪੀੜਤ ਧਮਕੀ ਦਿੱਤੀ ਗਈ ਕਿ ਜੇ ਉਹ ਉਨ੍ਹਾਂ ਮੁਤਾਬਕ ਨਹੀਂ ਕਰੇਗੀ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਨੇ ਜਾਲ ਵਿਛਾਇਆ ਤੇ ਜਦੋਂ ਇੱਕ ਨੌਜਵਾਨ ਪੈਸੇ ਦਾ ਪੈਕੇਟ ਲੈਣ ਲਈ ਪਹੁੰਚਿਆ ਤਾਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਤੋਂ ਬਾਅਦ ਹੋਰ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ। ਪੁਲੀਸ ਨੇ ਦੱਸਿਆ ਕਿ ਸਾਰਾ ਪੈਸਾ ਬਰਾਮਦ ਕਰ ਲਿਆ ਗਿਆ ਅਤੇ ਪੀੜਤ ਨੂੰ ਵਾਪਸ ਕਰ ਦਿੱਤਾ ਗਿਆ। ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀ 10 ਜੂਨ ਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ।


Source link

Check Also

ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਮੌਕੇ 541 ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ, ਇਤਿਹਾਸਿਕ ਗੁਰਧਾਮਾਂ ਦੇ ਕਰਨਗੇ ਦਰਸ਼ਨ

Amritsar News: ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ‘ਤੇ …