Breaking News
Home / Punjabi News / ਕੈਗ ਨੇ ਲਲਿਤ ਕਲਾ ਅਕਾਦਮੀ ਵਿੱਚ ‘ਬੇਨੇਮੀਆਂ’ ’ਤੇ ਉਂਗਲ ਧਰੀ

ਕੈਗ ਨੇ ਲਲਿਤ ਕਲਾ ਅਕਾਦਮੀ ਵਿੱਚ ‘ਬੇਨੇਮੀਆਂ’ ’ਤੇ ਉਂਗਲ ਧਰੀ

ਨਵੀਂ ਦਿੱਲੀ, 23 ਦਸੰਬਰ

ਕੰਪਟਰੋਲਰ ਤੇ ਆਡਿਟਰ ਜਨਰਲ (ਕੈਗ) ਨੇ ਲਲਿਤ ਕਲਾ ਅਕਾਦਮੀ ਵਿੱਚ ਗੰਭੀਰ ਵਿੱਤੀ ‘ਬੇਨੇਮੀਆਂ’ ਸਾਹਮਣੇ ਲਿਆਂਦੀਆਂ ਹਨ। ਕੈਗ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਅਕਾਦਮੀ ਨੇ ਕੈਗ ਦੀ ਟਿੱਪਣੀ ਨੂੰ ‘ਗ਼ਲਤ ਤੇ ਮਨਘੜਤ’ ਕਰਾਰ ਦਿੰਦਿਆਂ ਰੱਦ ਕਰ ਦਿੱਤਾ। ਇਹ ਅਕਾਦਮੀ ਸਭਿਆਚਾਰਕ ਮੰਤਰਾਲੇ ਅਧੀਨ ਕੰਮ ਕਰਦੀ ਹੈ। ਕੈਗ ਨੇ ਆਪਣੀ ਆਡਿਟ ਰਿਪੋਰਟ ਵਿੱਚ 2016-17 ਤੋਂ 2021-22 ਤੱਕ ਸਰਕਾਰ ਦੇ ਆਮ ਵਿੱਤੀ ਨਿਯਮਾਂ ਨੂੰ ਟਿੱਚ ਜਾਣਦਿਆਂ ਇਸ ਵੱਕਾਰੀ ਕਲਾ ਸੰਸਥਾ ਵਿੱਚ ਕਈ ਬੇਨੇਮੀਆਂ ਵਰਤੇ ਜਾਣ ਵੱਲ ਸੰਕੇਤ ਕੀਤਾ ਹੈ। -ਪੀਟੀਆਈ


Source link

Check Also

Fazilka ‘ਚ ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਦੇਵਰ-ਭਾਬੀ ਨੂੰ ਟਰੈਕਟਰ ਹੇਠਾਂ ਕੁਚਲਿਆ, ਦੋਵਾਂ ਦੀ ਮੌਤ, 2 ਜ਼ਖ਼ਮੀ

Fazilka Murder Case : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਤੇਜਾ ਰੂਹੇਲਾ ਵਿੱਚ ਜ਼ਮੀਨ ਦੇ ਵਿਵਾਦ …