ਫਿਰੋਜ਼ਪੁਰ — ਕੇਰਲ ਵਿਚ ਆਏ ਭਿਆਨਕ ਹੜ੍ਹ ਕਾਰਨ ਉਥੇ ਹੋਏ ਬਦਤਰ ਹਾਲਾਤ ਨੂੰ ਦੇਖਦੇ ਹੋਏ ਰੇਲਵੇ ਅੱਗੇ ਆਇਆ ਹੈ ਅਤੇ ਕੇਰਲ ‘ਚ 100 ਸਾਲਾਂ ਬਾਅਦ ਆਈ ਇਸ ਭਿਆਨਕ ਤ੍ਰਾਸਦੀ ਨੂੰ ਦੇਖਦੇ ਹੋਏ ਦੇਸ਼ ਦੇ ਕਿਸੇ ਵੀ ਸ਼ਹਿਰ ਤੋਂ ਕੇਰਲ ਵਿਚ ਭੇਜੇ ਜਾਣ ਵਾਲੇ ਪਾਰਸਲ ਅਤੇ ਰਾਹਤ ਸਮੱਗਰੀ ਲਈ ਰੇਲਵੇ ਕੋਈ ਫੀਸ ਨਹੀਂ ਵਸੂਲੇਗਾ, ਜਿਸਦੇ ਲਈ ਰੇਲ ਮੰਤਰਾਲਾ ਵਲੋਂ ਸਾਰੇ ਰੇਲ ਦਫਤਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ, ਜਿਸ ਦੇ ਜ਼ਰੀਏ ਕੇਰਲ ਦੀ ਰਾਹਤ ਸਮੱਗਰੀ ਲਈ ਰੇਲਵੇ ਵਲੋਂ ਨਾ ਤਾਂ ਕਿਸੇ ਸਰਕਾਰੀ ਸੰਸਥਾ, ਨਾ ਹੀ ਕਿਸੇ ਵਿਅਕਤੀ ਤੋਂ ਕੋਈ ਫੀਸ ਵਸੂਲ ਕੀਤੀ ਜਾਵੇਗੀ।
ਹਾਲਾਂਕਿ ਰੇਲ ਮੰਤਰਾਲੇ ਵਲੋਂ ਸਾਰੇ ਮੰਡਲਾਂ ਦੇ ਡਵੀਜ਼ਨਲ ਰੇਲਵੇ ਮੈਨੇਜਰਾਂ ਨੂੰ ਵੀ ਇਹ ਹੁਕਮ ਦਿੱਤੇ ਗਏ ਹਨ ਕਿ ਉਹ ਕੇਰਲ ਭੇਜੀ ਜਾਣ ਵਾਲੀ ਰਾਹਤ ਸਮੱਗਰੀ ਲਈ ਕਿਸੇ ਵੀ ਟ੍ਰੇਨ ਵਿਚ ਵਾਧੂ ਕੋਚ ਲਗਾ ਸਕਦੇ ਹਨ, ਨਾਲ ਹੀ ਉਹ ਇਸਦੇ ਲਈ ਆਪਣੇ ਮੰਡਲਾਂ ਤੋਂ ਸਪੈਸ਼ਲ ਟ੍ਰੇਨਾਂ ਵੀ ਕੇਰਲ ਲਈ ਰਵਾਨਾ ਕਰ ਸਕਦੇ ਹਨ।
Check Also
ਪੰਜਾਬ ਕਲੱਬ ਡਾਂਸਰ ਦਾ ਕਤਲ, ਜਾਣੋ ਕਿਵੇਂ ਫਸਿਆ ਮਕੈਨਿਕ? ਘਰ ਵਾਪਸੀ ਸਮੇਂ ਦੋਵਾਂ ਨੇ ਸੰਬੰਧ ਬਣਾਏ; ਫਿਰ…
Punjab Club Dancer Murder: ਪੰਚਕੂਲਾ ਦੇ ਸੈਕਟਰ-20 ਵਿੱਚ ਹੋਈ ਪੰਜਾਬ ਦੀ ਕਲੱਬ ਡਾਂਸਰ ਦਾ ਕਤਲ …
Asian Tribune Your Multilingual Newspaper covering World and local news News