Breaking News
Home / World / ਕੇਰਲਾ, ਮੱਧ ਪ੍ਰਦੇਸ਼ ਤੇ ਮਿਜ਼ੋਰਮ ‘ਚ ਲਾਗੂ ਹੋਇਆ ਆਨੰਦ ਮੈਰਿਜ ਐਕਟ

ਕੇਰਲਾ, ਮੱਧ ਪ੍ਰਦੇਸ਼ ਤੇ ਮਿਜ਼ੋਰਮ ‘ਚ ਲਾਗੂ ਹੋਇਆ ਆਨੰਦ ਮੈਰਿਜ ਐਕਟ

ਕੇਰਲਾ, ਮੱਧ ਪ੍ਰਦੇਸ਼ ਤੇ ਮਿਜ਼ੋਰਮ ‘ਚ ਲਾਗੂ ਹੋਇਆ ਆਨੰਦ ਮੈਰਿਜ ਐਕਟ

4ਨਵੀਂ ਦਿੱਲੀ  : ਸੱਤਾ ਰਾਜਾਂ ਵਿਚ ਲਾਗੂ ਕੀਤੇ ਜਾਣ ਤੋਂ ਬਾਅਦ ਆਨੰਦ ਮੈਰਿਜ ਐਕਟ ਹੁਣ ਤਿੰਨ ਹੋਰ ਰਾਜਾਂ ਵਿਚ ਲਾਗੂ ਹੋ ਗਿਆ ਹੈ ਤੇ ਇਸ ਤਰਾਂ ਅਜਿਹੇ ਰਾਜਾਂ ਦੀ ਗਿਣਤੀ 10 ਹੋ ਗਈ ਹੈ। ਕੇਰਲਾ, ਮੱਧ ਪ੍ਰਦੇਸ਼ ਤੇ ਮਿਜ਼ੋਰਮ ਕ੍ਰਮਵਾਰ 8ਵਾਂ, 9ਵਾਂ ਤੇ 10ਵਾਂ ਰਾਜ ਬਣ ਗਿਆ ਹੈ ਜਿਸ ਵਿਚ ਇਹ ਐਕਟ ਲਾਗੂ ਹੋਇਆ  ਹੈ। ਇਕ ਅਹਿਮ ਘਟਨਾਕ੍ਰਮ ਵਿਚ ਦਿੱਲੀ ਵਿਚ ਇਹ ਐਕਟ ਬਹੁਤ ਜਲਦ ਲਾਗੂ ਕੀਤੇ ਜਾਣ ਦੀ ਤਿਆਰੀ ਹੋ ਗਈ ਹੈ।
ਇਕ ਬਿਆਨ ਰਾਹੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਨਾਲ ਇਹ ਐਕਟ ਦੇਸ਼ ਭਰ ਵਿਚ ਲਾਗੂ ਕਰਨ ਦੀ ਮੁਹਿੰਮ ਨੇ ਸਿਖ਼ਰਾਂ ਵੱਲ ਵੱਧ ਰਹੀ ਹੈ ਤੇ ਉਹਨਾਂ ਨੂੰ ਆਸ ਹੈ ਕਿ ਛੇਤੀ ਹੀ ਇਹ ਦੇਸ਼ ਦੇ ਸਾਰੇ ਰਾਜਾਂ ਵਿਚ ਲਾਗੂ ਹੋ ਜਾਵੇਗਾ। ਉਹਨਾਂ ਕਿਹਾ ਕਿ  ਬਿਹਾਰ, ਉੱਤਰਾਖੰਡ ਤੇ ਦਿੱਲੀ ਸਮੇਤ ਵੱਖ ਵੱਖ ਰਾਜਾਂ ਵਿਚ ਐਕਟ ਲਾਗੂ ਕਰਨ ਦੀ ਪ੍ਰਕਿਰਿਆ ਚਲ ਰਹੀ ਹੈ।  ਉਹਨਾਂ ਕਿਹਾ ਕਿ ਇਹ ਕੇਰਲਾ, ਮੱਧ ਪ੍ਰਦੇਸ਼ ਤੇ ਮਿਜ਼ੋਰਮ  ਵਿਚ ਰਹਿੰਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਹੁਣ ਉਹ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਇਸ ਐਕਟ ਦੇ ਤਹਿਤ ਕਰਵਾ ਸਕਣਗੇ।
ਸ੍ਰ ਸਿਰਸਾ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਦਿੱਲੀ ਦੇ ਉਪ ਰਾਜਪਾਲ ਸ੍ਰੀ ਅਨਿਲ ਬੈਜਲ ਨਾਲ ਮੁਲਾਕਾਤ ਕੀਤੀ ਹੈ ਜਿਹਨਾਂ ਨੇ ਉਹਨਾਂ ਨੂੰ ਭਰੋਸਾ ਦੁਆਇਆ ਹੈ ਕਿ ਦਿੱਲੀ ਵਿਚ ਐਕਟ ਜਲਦ ਲਾਗੂ ਹੋਵੇਗਾ  ਅਤੇ ਇਸਦੀ ਪ੍ਰਕਿਰਿਆ ਪੂਰੀ ਹੋਣ ਨੇੜੇ ਹੈ।
ਉਹਨਾਂ ਹੋਰ ਕਿਹਾ ਕਿ ਇਸ ਐਕਟ ਦਾ ਆਧਾਰ 108 ਵਰ•ੇ ਪਹਿਲਾਂ  1909 ਵਿਚ   ਰੱਖਿਆ ਗਿਆ ਸੀ ਜਦੋਂ ਗਵਰਨਰ ਜਨਰਲ ਦੇ ਅਧੀਨ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਵੱਲੋਂ ਇਹ ਐਕਟ ਪਾਸ ਕਰਦਿਆਂ ਸਿੱਖਾਂ ਲਈ ਆਨੰਦ ਮੈਰਿਜ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਸੀ। ਸਾਲ 2012 ਵਿਚ ਸੰਸਦ ਨੇ ਇਸ ਐਕਟ ਵਿਚ ਸੋਧ ਕੀਤੀ ਤੇ ਇਹ ਆਨੰਦ ਮੈਰਿਜ ਸੋਧ ਐਕਟ 2012 ਬਣ ਗਿਆ ਜਿਸ  ਵਿਚ ਕਈ ਤਬਦੀਲੀਆਂ ਕੀਤੀਆਂ ਤੇ ਆਨੰਦ ਮੈਰਿਜ ਸ਼ਬਦ ਦੀ ਥਾਂ ‘ਆਨੰਦ ਕਾਰਜ’ ਸ਼ਬਦ ਦੀ ਵਰਤੋਂ  ਨੂੰ ਪ੍ਰਵਾਨਗੀ ਮਿਲੀ ਜੋ ਕਿ ਸਿੱਖਾਂ ਲਈ ਰਵਾਇਤੀ ਸ਼ਬਦਾਵਲੀ ਹੈ।
ਸ੍ਰ ਸਿਰਸਾ ਨੇ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀ ਇੱਛਾ ਸੀ ਕਿ ਦੇਸ਼ ਦੇ ਸਾਰੇ ਰਾਜਾਂ ਵਿਚ ਇਹ ਐਕਟ ਲਾਗੂ ਹੋਵੇ ਤੇ ਉਹ ਇਹ ਮਾਮਲਾ ਵੱਖ ਵੱਖ ਰਾਜ ਸਰਕਾਰਾਂ ਕੋਲ ਉਠਾ ਰਹੇ ਹਨ ਜਿਥੇ ਇਹ ਐਕਟ ਹਾਲੇ ਲਾਗੂ ਹੋਣਾ ਬਾਕੀ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …