Home / Punjabi News / ਕੇਂਦਰੀ ਮੰਤਰੀ ਸੁਖਰਾਮ ਨੇ ਪੋਤੇ ਸਮੇਤ ਕੀਤੀ ਕਾਂਗਰਸ ‘ਚ ‘ਘਰ ਵਾਪਸੀ’

ਕੇਂਦਰੀ ਮੰਤਰੀ ਸੁਖਰਾਮ ਨੇ ਪੋਤੇ ਸਮੇਤ ਕੀਤੀ ਕਾਂਗਰਸ ‘ਚ ‘ਘਰ ਵਾਪਸੀ’

ਕੇਂਦਰੀ ਮੰਤਰੀ ਸੁਖਰਾਮ ਨੇ ਪੋਤੇ ਸਮੇਤ ਕੀਤੀ ਕਾਂਗਰਸ ‘ਚ ‘ਘਰ ਵਾਪਸੀ’

ਨਵੀਂ ਦਿੱਲੀ/ਹਿਮਾਚਲ ਪ੍ਰਦੇਸ਼— ਸਾਬਕਾ ਕੇਂਦਰੀ ਮੰਤਰੀ ਸੁਖਰਾਮ ਸੋਮਵਾਰ ਨੂੰ ਆਪਣੇ ਪੋਤੇ ਨਾਲ ਕਾਂਗਰਸ ‘ਚ ਫਿਰ ਤੋਂ ਸ਼ਾਮਲ ਹੋ ਗਏ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪੋਤੇ ਆਸ਼ਰਯ ਸ਼ਰਮਾ ਨੇ ਪਾਰਟੀ ਦੀ ਮੈਂਬਰਤਾ ਗ੍ਰਹਿਣ ਕੀਤੀ। ਸੁਖਰਾਜ ਦਾ ਪਾਰਟੀ ‘ਚ ਸਵਾਗਤ ਕਰਦੇ ਹੋਏ ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ,”ਕਾਂਗਰਸ ਦੇਸ਼ ਦੇ 20 ਫੀਸਦੀ ਗਰੀਬਾਂ ਲਈ ਨਿਆਂ ਕਰੇਗੀ। ਸਾਡੇ ਸਾਰਿਆਂ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਉੱਤਰ ਭਾਰਤ ਦੇ ਸੀਨੀਅਰ ਨੇਤਾ ਪੰਡਤ ਸੁਖਰਾਮ ਜੀ ਅਤੇ ਉਨ੍ਹਾਂ ਦੇ ਪੋਤੇ ਕਾਂਗਰਸ ‘ਚ ਫਿਰ ਤੋਂ ਸ਼ਾਮਲ ਹੋਏ ਹਨ। ਹਿਮਾਚਲ ਪ੍ਰਦੇਸ਼ ਖਾਸ ਤੌਰ ‘ਤੇ ਮੰਡੀ ਲਈ ਸੁਖਰਾਮ ਜੀ ਵਿਕਾਸ ਪੁਰਸ਼ ਹਨ।” ਉਨ੍ਹਾਂ ਨੇ ਕਿਹਾ ਕਿ ਪਾਰਟੀ ਨੂੰ ਭਰੋਸਾ ਹੈ ਕਿ ਸੁਖਰਾਮ ਅਤੇ ਆਸ਼ਰਯ ਸ਼ਰਮਾ ਦੇ ਕਾਂਗਰਸ ‘ਚ ਆਉਣ ਨਾਲ ਪਾਰਟੀ ਨੂੰ ਹਿਮਾਚਲ ਪ੍ਰਦੇਸ਼ ਅਤੇ ਉੱਤਰ ਭਾਰਤ ‘ਚ ਮਜ਼ਬੂਤੀ ਮਿਲਣ ਵਾਲੀ ਹੈ। ਸੁਰਜੇਵਾਲਾ ਨੇ ਭਾਜਪਾ ‘ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਇਸ ਪਾਸੇ ਉਹ ਤਾਕਤਾਂ ਸੱਤਾਸੀਨ ਹਨ, ਜਿਨ੍ਹਾਂ ਨੇ ਆਪਣੀ ਪਾਰਟੀ ‘ਚ ਪਿਤਾ ਸਾਮਾਨ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੂੰ ਦਰਕਿਨਾਰ ਕਰ ਦਿੱਤਾ ਅਤੇ ਰਾਜਨੀਤੀ ਤੋਂ ਜ਼ਬਰੀ ਰਿਟਾਇਰ ਕਰ ਦਿੱਤਾ। ਦੂਜੇ ਪਾਸੇ ਕਾਂਗਰਸ ਪਾਰਟੀ ਹੈ, ਜੋ ਪੰਡਤ ਸੁਖਰਾਮ ਵਰਗੇ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਕੇ ਦੇਸ਼ ਨੂੰ ਨਵੀਂ ਦਿਸ਼ਾ ਦੇਣਾ ਚਾਹੁੰਦੀ ਹੈ।
ਮੇਰੀ ਘਰ ਵਾਪਸੀ ਹੋਈ
ਇਸ ਮੌਕੇ ਸੁਖਰਾਮ ਨੇ ਕਿਹਾ,”ਮੈਂ ਰਾਹੁਲ ਜੀ ਨੂੰ ਮਿਲਿਆ ਤਾਂ ਉਨ੍ਹਾਂ ਦੀ ਇਕ ਗੱਲ ਤੋਂ ਪ੍ਰਭਾਵਿਤ ਹੋਇਆ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਨਾਲ ਸਿਰਫ ਰਾਜਨੀਤੀ ਨਹੀਂ ਸਗੋਂ ਪਰਿਵਾਰਕ ਰਿਸ਼ਤਾ ਵੀ ਹੈ। ਇਸ ਤੋਂ ਬਾਅਦ ਮੇਰੀ ਘਰ ਵਾਪਸੀ ਹੋਈ। ਮੈਂ ਆਪਣੇ ਘਰ ਵਾਪਸ ਆਇਆ ਹਾਂ।” ਉਨ੍ਹਾਂ ਨੇ ਕਿਹਾ,”ਮੈਂ ਜੀਵਨ ਦੇ ਅਜਿਹੇ ਮੋੜ ‘ਤੇ ਹਾਂ ਕਿ ਕਿਸੇ ਨਾਲ ਨਫ਼ਰਤ ਨਹੀਂ ਰੱਖਣਾ ਚਾਹੁੰਦਾ ਹਾਂ। ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਤੋਂ ਕੁਝ ਦੂਰੀਆਂ ਹੋ ਗਈਆਂ ਸਨ, ਜਿਸ ਦਾ ਲੋਕਾਂ ਨੇ ਫਾਇਦਾ ਚੁੱਕਿਆ ਪਰ ਅੱਜ ਮੈਂ ਫਿਰ ਵਾਪਸ ਆਇਆ ਹਾਂ। ਆਪਣੇ ਪੋਤੇ ਨੂੰ ਕਾਂਗਰਸ ਦੇ ਹਵਾਲੇ ਕਰ ਰਿਹਾ ਹਾਂ।”
ਕੁਝ ਸਾਲ ਪਹਿਲਾਂ ਭਾਜਪਾ ‘ਚ ਹੋ ਗਏ ਸਨ ਸ਼ਾਮਲ
ਲਾਲਕ੍ਰਿਸ਼ਨ ਅਡਵਾਨੀ ਨੂੰ ਭਾਜਪਾ ਤੋਂ ਟਿਕਟ ਨਾ ਦਿੱਤੇ ਜਾਣ ਦੇ ਸਵਾਲ ‘ਤੇ ਸੁਖਰਾਮ ਨੇ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਕਾਂਗਰਸ ‘ਚ ਬਜ਼ੁਰਗਾਂ ਦਾ ਸਨਮਾਨ ਹੈ ਅਤੇ ਨੌਜਵਾਨਾਂ ਤੋਂ ਵੀ ਕੰਮ ਲਿਆ ਜਾਂਦਾ ਹੈ। ਉਨ੍ਹਾਂ ਨੂੰ ਦੁਖ ਹੈ ਕਿ ਇਕ ਨੇਤਾ ਜੋ ਭਾਜਪਾ ਨੂੰ ਇੰਨਾ ਅੱਗੇ ਲੈ ਜਾਵੇ, ਉਸ ਨੂੰ ਟਿਕਟ ਤੋਂ ਵਾਂਝੇ ਕੀਤਾ ਗਿਆ ਹੈ। ਸੁਖਰਾਮ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾਵਾਂ ‘ਚ ਗਿਣੇ ਜਾਂਦੇ ਸਨ, ਹਾਲਾਂਕਿ ਕੁਝ ਸਾਲ ਪਹਿਲਾਂ ਉਹ ਭਾਜਪਾ ‘ਚ ਚੱਲੇ ਗਏ ਸਨ। ਉਨ੍ਹਾਂ ਦੇ ਪੋਤੇ ਅਨਿਲ ਸ਼ਰਮਾ ਹੁਣ ਵੀ ਹਿਮਾਚਲ ਪ੍ਰਦੇਸ਼ ਸਰਕਾਰ ਦੇ ਮੰਤਰੀ ਹਨ। ਅਜਿਹੀਆਂ ਖਬਰਾਂ ਹਨ ਕਿ ਕਾਂਗਰਸ ਉਨ੍ਹਾਂ ਦੇ ਪੋਤੇ ਆਸ਼ਰਯ ਸ਼ਰਮਾ ਨੂੰ ਹਿਮਾਚਲ ਦੀ ਮੰਡੀ ਲੋਕ ਸਭਾ ਸੀਟ ਤੋਂ ਟਿਕਟ ਦੇ ਸਕਦੀ ਹੈ, ਹਾਲਾਂਕਿ ਕਾਂਗਰਸ ਵਲੋਂ ਹੁਣ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …