Home / Punjabi News / ਕਿੱਥੇ ਬਣੀ ਦੁਨੀਆਂ ਦੀ ਪਹਿਲੀ ‘ਕਾਗਜ ਰਹਿਤ’ ਸਰਕਾਰ ?

ਕਿੱਥੇ ਬਣੀ ਦੁਨੀਆਂ ਦੀ ਪਹਿਲੀ ‘ਕਾਗਜ ਰਹਿਤ’ ਸਰਕਾਰ ?

ਕਿੱਥੇ ਬਣੀ ਦੁਨੀਆਂ ਦੀ ਪਹਿਲੀ ‘ਕਾਗਜ ਰਹਿਤ’ ਸਰਕਾਰ ?

ਦੁਨੀਆ ਦੀ ਪਹਿਲੀ ਅਜਿਹੀ ਸਰਕਾਰ ਦੁਬਈ ’ਚ ਬਣੀ ਹੈ ਜੋ ਪੂਰੀ ਤਰ੍ਹਾਂ ਕਾਗਜ ਰਹਿਤ ਹੈ। ਇਸ ਦੀ ਘੋਸ਼ਣਾ ਕਰਦੇ ਹੋਏ ਅਮੀਰਾਤ ਦੇ ਕ੍ਰਾਊਨ ਪਿ੍ਰੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਕਿਹਾ ਕਿ ਇਸ ਨਾਲ 350 ਮਿਲੀਅਨ ਡਾਲਰ ਅਤੇ 14 ਮਿਲੀਅਨ ਮੈਨ-ਘੰਟੇ ਬਚਣਗੇ। ਸੇਖ ਨੇ ਇਕ ਬਿਆਨ ਵਿਚ ਕਿਹਾ ਕਿ ਦੁਬਈ ਸਰਕਾਰ ਵਿਚ ਸਾਰੇ ਅੰਦਰੂਨੀ ਅਤੇ ਬਾਹਰੀ ਲੈਣ-ਦੇਣ ਅਤੇ ਸਾਰੀਆਂ ਪ੍ਰਕਿਰਿਆਵਾਂ ਹੁਣ 100% ਡਿਜੀਟਲ ਹਨ ਅਤੇ ਇਕ ਵਿਆਪਕ ਡਿਜੀਟਲ ਸਰਕਾਰੀ ਸੇਵਾਵਾਂ ਪਲੇਟਫਾਰਮ ਦੁਆਰਾ ਪ੍ਰਬੰਧਿਤ ਕੀਤੀਆਂ ਜਾਂਦੀਆਂ ਹਨ। ਦੁਬਈ ਦੀ ਕਾਗਜ਼ ਰਹਿਤ ਰਣਨੀਤੀ ਨੂੰ ਲਗਾਤਾਰ ਪੰਜ ਪੜਾਵਾਂ ਵਿਚ ਲਾਗੂ ਕੀਤਾ ਗਿਆ ਸੀ ਅਤੇ ਹਰ ਪੜਾਅ ਵਿਚ ਦੁਬਈ ਸਰਕਾਰ ਦੇ ਵੱਖ-ਵੱਖ ਸਮੂਹ ਸ਼ਾਮਲ ਸਨ। ਪੰਜਵੇਂ ਪੜਾਅ ਦੇ ਅੰਤ ਵਿਚ ਅਮੀਰਾਤ ਵਿਚ ਸਾਰੇ 45 ਸਰਕਾਰੀ ਵਿਭਾਗਾਂ ਵਿਚ ਰਣਨੀਤੀ ਲਾਗੂ ਕੀਤੀ ਗਈ ਸੀ। ਇਹ ਵਿਭਾਗ 1,800 ਡਿਜੀਟਲ ਸੇਵਾਵਾਂ ਅਤੇ 10,500 ਤੋਂ ਵੱਧ ਪ੍ਰਮੁੱਖ ਲੈਣ-ਦੇਣ ਪ੍ਰਦਾਨ ਕਰਦੇ ਹਨ। ਦੁਬਈ ਸਰਕਾਰ ਦਾ ਸੰਪੂਰਨ ਡਿਜੀਟਲ ਪਰਿਵਰਤਨ ਸਾਰੇ ਵਸਨੀਕਾਂ ਲਈ ਸਮਾਰਟ ਸਿਟੀ ਦੇ ਤਜਰਬੇ ਨੂੰ ਭਰਪੂਰ ਕਰੇਗਾ, ਕਾਗਜੀ ਲੈਣ-ਦੇਣ ਅਤੇ ਦਸਤਾਵੇਜਾਂ ਦੀ ਜਰੂਰਤ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗਾ। ਚਾਹੇ ਉਹ ਗਾਹਕਾਂ ਨੂੰ ਸੌਂਪੇ ਗਏ ਹੋਣ ਜਾਂ ਸਰਕਾਰੀ ਅਦਾਰਿਆਂ ਵਿਚ ਕਰਮਚਾਰੀਆਂ ਵਿਚ ਅਦਲਾ-ਬਦਲੀ ਕੀਤੇ ਜਾਣ। ਡਿਜੀਟਾਈਜ਼ੇਸਨ ਐਪਲੀਕੇਸਨ ਰਾਹੀਂ ਨਿਵਾਸੀਆਂ ਲਈ ਬੇਮਿਸਾਲ ਅਨੁਭਵ ਪ੍ਰਦਾਨ ਕਰਨ ਵਿਚ ਵੀ ਮਦਦ ਕਰੇਗਾ ਜੋ 12 ਮੁੱਖ ਸ੍ਰੇਣੀਆਂ ਵਿਚ 130 ਤੋਂ ਵੱਧ ਸਮਾਰਟ ਸਿਟੀ ਸੇਵਾਵਾਂ ਤੱਕ ਪਹੁੰਚ ਦੀ ਮਨਜ਼ੂਰੀ ਦਿੰਦਾ ਹੈ।

The post ਕਿੱਥੇ ਬਣੀ ਦੁਨੀਆਂ ਦੀ ਪਹਿਲੀ ‘ਕਾਗਜ ਰਹਿਤ’ ਸਰਕਾਰ ? first appeared on Punjabi News Online.


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …