ਵਿਸ਼ਾਖਾਪਟਨਮ, 5 ਫਰਵਰੀ
ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਇੰਗਲੈਂਡ ਖਿਲਾਫ਼ ਇਥੇ ਦੂਜੇ ਕਿ੍ਕਟ ਟੈਸਟ ਮੈਚ ’ਚ ਉਂਗਲੀ ’ਤੇ ਸੱਟ ਲੱਗਣ ਕਾਰਨ ਸੋਮਵਾਰ ਨੂੰ ਫੀਲਡਿੰਗ ਲਈ ਮੈਦਾਨ ’ਚ ਨਹੀਂ ਉਤਰੇ। ਇਸ 24 ਸਾਲਾ ਖਿਡਾਰੀ ਨੇ ਦੂਜੀ ਪਾਰੀ ’ਚ 147 ਗੇਂਦਾਂ ’ਤੇ 104 ਦੌੜਾਂ ਬਣਾਈਆਂ ਸਨ। ਜੋ ਇਸ ਪਾਰੀ ਦਾ ਸਭ ਦਾ ਵੱਡਾ ਸਕੋਰ ਸੀ। ਉਨ੍ਹਾਂ ਨੂੰ ਇਹ ਸੱਟ ਸ਼ਨਿਚਰਵਾਰ ਨੂੰ ਫੀਲਡਿੰਗ ਦੌਰਾਨ ਲੱਗੀ ਸੀ। ਗਿੱਲ ਨੇ ਇੰਗਲੇੈਂਡ ਦੀ ਪਹਿਲੀ ਪਾਰੀ ਦੌਰਾਨ ਚਾਰ ਕੈਚ ਫੁੰਡੇ ਸਨ। ਉਨ੍ਹਾਂ ਦੀ ਗੈਰਮੌਜੂਦਗੀ ’ਚ ਸਰਫਰਾਜ ਖਾਨ ਮੈਦਾਨ ’ਚ ਖੇਡ ਰਹੇ ਹਨ।
The post ਕਿ੍ਕਟ: ਉਂਗਲੀ ’ਤੇ ਸੱਟ ਲੱਗਣ ਕਾਰਨ ਮੈਦਾਨ ਤੋਂ ਬਾਹਰ ਰਹੇ ਗਿੱਲ appeared first on Punjabi Tribune.
Source link
Asian Tribune Your Multilingual Newspaper covering World and local news News