ਨਵੀਂ ਦਿੱਲੀ— ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ‘ਤੇ ਡਟੇ ਕਿਸਾਨ ਨੇ ਕੇਂਦਰ ਦੇ ਗੱਲਬਾਤ ਦੇ ਸੱਦੇ ਦੇ ਪ੍ਰਸਤਾਵ ‘ਤੇ ਚਰਚਾ ਲਈ ਅੱਜ ਬੈਠਕ ਕੀਤੀ। ਇਸ ਬੈਠਕ ‘ਚ ਕਿਸਾਨ ਜਥੇਬੰਦੀਆਂ ਨੇ ਆਖ਼ਰਕਾਰ ਤੈਅ ਕਰ ਲਿਆ ਕਿ ਉਹ ਅੱਜ ਦੁਪਹਿਰ 3 ਵਜੇ ਹੋਣ ਵਾਲੀ ਬੈਠਕ

Image Courtesy :jagbani(punjabkesari)
‘ਚ ਹਿੱਸਾ ਲੈਣਗੇ। ਦੱਸ ਦੇਈਏ ਕਿ ਦਿੱਲੀ ਵਿਚ ਸਵੇਰੇ ਸਿੰਘੂ ਬਾਰਡਰ ‘ਤੇ 32 ਕਿਸਾਨ ਜਥੇਬੰਦੀਆਂ ਦੀ ਬੈਠਕ ਹੋਈ, ਜਿਸ ‘ਚ ਸਰਕਾਰ ਦੇ ਪ੍ਰਸਤਾਵ ‘ਤੇ ਮੰਥਨ ਹੋਇਆ। ਕਿਸਾਨਾਂ ਦੀ ਇਹ ਬੈਠਕ 3 ਘੰਟੇ ਚੱਲੀ, ਜਿਸ ‘ਚ ਸਰਕਾਰ ਨਾਲ ਗੱਲਬਾਤ ਕਰਨ ‘ਤੇ ਸਹਿਮਤੀ ਬਣੀ ਹੈ।
ਦੱਸ ਦੇਈਏ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸੋਮਵਾਰ ਨੂੰ ਕੋਵਿਡ-19 ਅਤੇ ਠੰਡ ਦਾ ਹਵਾਲਾ ਦਿੰਦੇ ਹੋਏ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨੂੰ 3 ਦਸੰਬਰ ਦੀ ਬਜਾਏ ਮੰਗਲਵਾਰ ਨੂੰ (ਅੱਜ) ਹੀ ਗੱਲਬਾਤ ਲਈ ਬੁਲਾਇਆ ਹੈ। ਨਰਿੰਦਰ ਤੋਮਰ ਮੁਤਾਬਕ ਇਹ ਬੈਠਕ 1 ਦਸੰਬਰ ਯਾਨੀ ਕਿ ਅੱਜ ਦੁਪਹਿਰ 3 ਵਜੇ ਰਾਸ਼ਟਰੀ ਰਾਜਧਾਨੀ ਸਥਿਤ ਵਿਗਿਆਨ ਭਵਨ ‘ਚ ਹੋਵੇਗੀ। ਓਧਰ ਕਿਸਾਨ ਨੇਤਾ ਬਲਜੀਤ ਸਿੰਘ ਮਹਲ ਨੇ ਕਿਹਾ ਕਿ ਕੇਂਦਰ ਦਾ ਪ੍ਰਸਤਾਵ ਸਵੀਕਾਰ ਕਰੀਏ ਜਾਂ ਨਹੀਂ, ਇਸ ‘ਤੇ ਚਰਚਾ ਲਈ ਅੱਜ ਅਸੀਂ ਬੈਠਕ ਕੀਤੀ, ਜਿਸ ‘ਚ ਸਹਿਮਤੀ ਬਣੀ ਹੈ ਕਿ ਅਸੀਂ ਗੱਲਬਾਤ ‘ਚ ਸ਼ਾਮਲ ਹੋਵਾਂਗੇ।
ਜ਼ਿਕਰਯੋਗ ਹੈ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਹਜ਼ਾਰਾਂ ਕਿਸਾਨ ਦਿੱਲੀ 3 ਬਾਰਡਰਾਂ ‘ਤੇ ਲਗਾਤਾਰ 6ਵੇਂ ਦਿਨ ਡਟੇ ਹਨ। ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਇਨ੍ਹਾਂ ਕਾਨੂੰਨਾਂ ਕਾਰਨ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਖਤਮ ਹੋ ਜਾਵੇਗਾ। ਕਿਸਾਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਉਹ ਆਪਣਾ ਅੰਦੋਲਨ ਜਾਰੀ ਰੱਖਣਗੇ।
News Credit :jagbani(punjabkesari)
Asian Tribune Your Multilingual Newspaper covering World and local news News