Home / Punjabi News / ਕਿਸਾਨ ਕੇਐੱਮਪੀ ਤੇ ਕੇਜੀਪੀ ਐਕਸਪ੍ਰੈੱਸਵੇਜ਼ ਨੂੰ ਸ਼ਨਿਚਰਵਾਰ ਕਰਨਗੇ ਜਾਮ

ਕਿਸਾਨ ਕੇਐੱਮਪੀ ਤੇ ਕੇਜੀਪੀ ਐਕਸਪ੍ਰੈੱਸਵੇਜ਼ ਨੂੰ ਸ਼ਨਿਚਰਵਾਰ ਕਰਨਗੇ ਜਾਮ

ਕਿਸਾਨ ਕੇਐੱਮਪੀ ਤੇ ਕੇਜੀਪੀ ਐਕਸਪ੍ਰੈੱਸਵੇਜ਼ ਨੂੰ ਸ਼ਨਿਚਰਵਾਰ ਕਰਨਗੇ ਜਾਮ

ਪੱਤਰ ਪ੍ਰੇਰਕ

ਨਵੀਂ ਦਿੱਲੀ, 9 ਅਪਰੈਲ

ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕੌਮੀ ਪੱਧਰ ‘ਤੇ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ 10 ਅਪਰੈਲ ਨੂੰ ਸਵੇਰੇ 8 ਵਜੇ ਤੋਂ ਅਗਲੇ 24 ਘੰਟਿਆਂ ਲਈ ਕੁੰਡਲੀ-ਮਾਨੇਸਰ-ਪਲਵਲ (ਕੇਐੱਮਪੀ) ਐਕਸਪ੍ਰੈੱਸਵੇਅ ਤੇ ਕੁੰਡਲੀ-ਗਾਜ਼ੀਆਬਾਦ-ਪਲਵਲ (ਕੇਜੀਪੀ) ਐਕਸਪ੍ਰੈੱਸਵੇਅ ਜਾਮ ਕੀਤੇ ਜਾਣਗੇ। ਪਹਿਲਾਂ ਇਨ੍ਹਾਂ ਐਕਸਪ੍ਰੈੱਸਵੇਜ਼ ਨੂੰ ਸਵੇਰੇ 11 ਵਜੇ ਤੋਂ ਅਗਲੇ ਦਿਨ 11 ਵਜੇ ਤੱਕ ਜਾਮ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਪਰ ਹਾੜ੍ਹੀ ਦੀ ਵਾਢੀ ਲਈ ਜਾ ਰਹੀਆਂ ਕੰਬਾਈਨਾਂ, ਫਸਲਾਂ ਵੇਚਣ ਜਾਣ ਵਾਲੇ ਕਿਸਾਨਾਂ ਤੇ ਦਿੱਲੀ ਵਾਸੀਆਂ ਨੂੰ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਇਹ ਸਮਾਂ ਬਦਲਿਆ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੀ ਲੰਘੇ ਦਿਨ ਸਿੰਘੂ ਬਾਰਡਰ ਉੱਤੇ ਅਹਿਮ ਬੈਠਕ ਹੋਈ ਸੀ, ਜਿਸ ਵਿੱਚ ਅਹਿਮ ਫ਼ੈਸਲੇ ਕੀਤੇ ਗਏ ਸਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਕਿਸਾਨੀ ਘੋਲ ਨੂੰ ਹੋਰ ਧਾਰ ਦੇਣ ਲਈ ਅਪਰੈਲ ਮਹੀਨੇ ਵਿੱਚ ਕਈ ਪ੍ਰੋਗਰਾਮ ਉਲੀਕੇ ਗਏ ਹਨ।


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …