Home / Punjabi News / ਕਸ਼ਮੀਰ ਫਾਈਲਜ਼ ਫਿਲਮ ਦਾ ਅਸਰ ? ਬੁਕਿੰਗ ਦੇ ਬਾਵਜੂਦ ਕਸ਼ਮੀਰੀ ਨੂੰ ਦਿੱਲੀ ‘ਚ ਹੋਟਲ ਨੇ ਕਮਰਾ ਦੇਣ ਤੋਂ ਕੀਤੀ ਨਾਂਹ

ਕਸ਼ਮੀਰ ਫਾਈਲਜ਼ ਫਿਲਮ ਦਾ ਅਸਰ ? ਬੁਕਿੰਗ ਦੇ ਬਾਵਜੂਦ ਕਸ਼ਮੀਰੀ ਨੂੰ ਦਿੱਲੀ ‘ਚ ਹੋਟਲ ਨੇ ਕਮਰਾ ਦੇਣ ਤੋਂ ਕੀਤੀ ਨਾਂਹ

ਕਸ਼ਮੀਰ ਫਾਈਲਜ਼ ਫਿਲਮ ਦਾ ਅਸਰ ?  ਬੁਕਿੰਗ ਦੇ ਬਾਵਜੂਦ ਕਸ਼ਮੀਰੀ ਨੂੰ ਦਿੱਲੀ ‘ਚ ਹੋਟਲ ਨੇ ਕਮਰਾ ਦੇਣ ਤੋਂ ਕੀਤੀ ਨਾਂਹ

 

ਦਿੱਲੀ ਦੇ ਹੋਟਲ ਨੂੰ ਕਸ਼ਮੀਰੀ ਵਿਅਕਤੀ ਨੂੰ ਚੈੱਕ ਇਨ ਨਾ ਕਰਨ ਦੇਣਾ ਮਹਿੰਗਾ ਪਿਆ। ਹੁਣ ਹੋਟਲ ਨੂੰ ਆਪਣੇ ਵਿਵਹਾਰ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਕਸ਼ਮੀਰੀ ਨੇ ਓਯੋ ਤੋਂ ਦਿੱਲੀ ਦੇ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਸੀ ਪਰ ਜਦੋਂ ਵਿਅਕਤੀ ਨੇ ਹੋਟਲ ਵਿੱਚ ਚੈੱਕ ਕਰਨਾ ਚਾਹਿਆ ਤਾਂ ਹੋਟਲ ਸਟਾਫ ਨੇ ਸਾਫ਼ ਇਨਕਾਰ ਕਰ ਦਿੱਤਾ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਵਿਅਕਤੀ ਹੋਟਲ ਦੀ ਮਹਿਲਾ ਕਰਮਚਾਰੀ ਨੂੰ ਆਪਣੇ ਪਛਾਣ ਪੱਤਰ ਦਿਖਾ ਰਿਹਾ ਹੈ ਪਰ ਮਹਿਲਾ ਕਰਮਚਾਰੀ ਨੇ ਹੋਟਲ ‘ਚ ਚੈੱਕ ਇਨ ਨਹੀਂ ਕਰਨ ਦਿੱਤਾ, ਜਦੋਂ ਵਿਅਕਤੀ ਪੁੱਛਦਾ ਹੈ ਕਿ ਉਸ ਨੂੰ ਚੈੱਕ-ਇਨ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ ਤਾਂ ਮਹਿਲਾ ਕਰਮਚਾਰੀ ਨੇ ਹੋਟਲ ਵਿਚ ਸੀਨੀਅਰ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਫਿਰ ਉਹ ਕਹਿੰਦੀ ਹੈ ਕਿ ਉਸ ਨੂੰ ਦਿੱਲੀ ਪੁਲੀਸ ਨੇ ਕਸ਼ਮੀਰੀ ਨਾਗਰਿਕਾਂ ਨੂੰ ਹੋਟਲ ਵਿੱਚ ਨਾ ਰੱਖਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਇਸ ਦਾ ਵੀਡੀਓ ਜੰਮੂ-ਕਸ਼ਮੀਰ ਸਟੂਡੈਂਟਸ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਨਾਸਿਰ ਖੂਹਮੀ ਨੇ ਟਵਿਟਰ ‘ਤੇ ਪੋਸਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, ‘ਕਸ਼ਮੀਰ ਫਾਈਲਜ਼ ਦਾ ਅਸਰ, ਦਿੱਲੀ ਦੇ ਹੋਟਲ ਨੇ ਆਈਡੀ ਅਤੇ ਹੋਰ ਦਸਤਾਵੇਜ਼ ਮੁਹੱਈਆ ਕਰਵਾਉਣ ਦੇ ਬਾਵਜੂਦ ਕਸ਼ਮੀਰੀ ਨੂੰ ਰਿਹਾਇਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਕੀ ਕਸ਼ਮੀਰੀ ਹੋਣਾ ਗੁਨਾਹ ਹੈ?’
ਦਿੱਲੀ ਪੁਲੀਸ ਨੇ ਬੀਤੀ ਰਾਤ ਇੱਕ ਟਵੀਟ ਵਿੱਚ ਕਿਹਾ ਕਿ ਉਨ੍ਹਾਂ ਨੇ ਦਿੱਲੀ ਦੇ ਹੋਟਲਾਂ ਨੂੰ ਅਜਿਹੀ ਕੋਈ ਹਦਾਇਤ ਨਹੀਂ ਦਿੱਤੀ ਹੈ। ਦਿੱਲੀ ਪੁਲੀਸ ਨੇ ਟਵੀਟ ਕੀਤਾ, “ਸੋਸ਼ਲ ਮੀਡੀਆ ‘ਤੇ ਇੱਕ ਕਥਿਤ ਵੀਡੀਓ ਵਾਇਰਲ ਹੈ, ਜਿਸ ਵਿੱਚ ਇੱਕ ਵਿਅਕਤੀ ਨੂੰ ਉਸਦੀ ਜੰਮੂ-ਕਸ਼ਮੀਰ ਆਈਡੀ ਕਾਰਨ ਹੋਟਲ ਬੁਕਿੰਗ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਬੁਕਿੰਗ ਰੱਦ ਕਰਨ ਦਾ ਕਾਰਨ ਪੁਲੀਸ ਦੀਆਂ ਹਦਾਇਤਾਂ ਦੱਸਿਆ ਜਾ ਰਿਹਾ ਹੈ। “।।। ਅਜਿਹੀ ਕੋਈ ਹਦਾਇਤ ਨਹੀਂ ਦਿੱਤੀ ਗਈ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਤੁਰੰਤ ਬਾਅਦ, ਓਯੋ ਰੂਮਜ਼ ਨੇ ਹੋਟਲ ਨੂੰ ਆਪਣੇ ਪਲੇਟਫਾਰਮ ਤੋਂ ਹਟਾ। ਓਯੋ ਨੇ ਟਵੀਟ ਕੀਤਾ ਕਿ ਸਾਡੇ ਕਮਰੇ ਅਤੇ ਸਾਡੇ ਦਿਲ ਹਮੇਸ਼ਾ ਸਾਰਿਆਂ ਲਈ ਖੁੱਲ੍ਹੇ ਹਨ। ਅਸੀਂ ਯਕੀਨੀ ਤੌਰ ‘ਤੇ ਇਸ ਮਾਮਲੇ ਨੂੰ ਦੇਖਾਂਗੇ।

The post ਕਸ਼ਮੀਰ ਫਾਈਲਜ਼ ਫਿਲਮ ਦਾ ਅਸਰ ? ਬੁਕਿੰਗ ਦੇ ਬਾਵਜੂਦ ਕਸ਼ਮੀਰੀ ਨੂੰ ਦਿੱਲੀ ‘ਚ ਹੋਟਲ ਨੇ ਕਮਰਾ ਦੇਣ ਤੋਂ ਕੀਤੀ ਨਾਂਹ first appeared on Punjabi News Online.


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …