Home / Punjabi News / ਕਰੋਨਾ: ਬੀ.1.617 ਨੂੰ ‘ਭਾਰਤੀ ਕਿਸਮ’ ਕਹਿਣ ਦਾ ਕੋਈ ਆਧਾਰ ਨਹੀਂ: ਸਿਹਤ ਮੰਤਰਾਲਾ

ਕਰੋਨਾ: ਬੀ.1.617 ਨੂੰ ‘ਭਾਰਤੀ ਕਿਸਮ’ ਕਹਿਣ ਦਾ ਕੋਈ ਆਧਾਰ ਨਹੀਂ: ਸਿਹਤ ਮੰਤਰਾਲਾ

ਕਰੋਨਾ: ਬੀ.1.617 ਨੂੰ ‘ਭਾਰਤੀ ਕਿਸਮ’ ਕਹਿਣ ਦਾ ਕੋਈ ਆਧਾਰ ਨਹੀਂ: ਸਿਹਤ ਮੰਤਰਾਲਾ

ਨਵੀਂ ਦਿੱਲੀ, 12 ਮਈ

ਕੇਂਦਰੀ ਸਿਹਤ ਮੰਤਰਾਲੇ ਨੇ ਨੋਵੇਲ ਕਰੋਨਾਵਾਇਰਸ ਦੇ ਬੀ.1.617 ਮਿਊਟੈਂਟ ਨੂੰ ‘ਭਾਰਤੀ ਕਿਸਮ/ਰੂਪ’ ਦੱਸਣ ‘ਤੇ ਉਜਰ ਜਤਾਉਂਦਿਆਂ ਕਿਹਾ ਕਿ ਇਸ ਗੱਲ ਦਾ ਕੋਈ ਅਧਾਰ ਨਹੀਂ ਹੈ। ਮੰਤਰਾਲੇ ਨੇ ਕਿਹਾ ਕਿ ਆਲਮੀ ਸਿਹਤ ਸੰਸਥਾ ਨੇ 32 ਸਫ਼ਿਆਂ ਦੇ ਆਪਣੇ ਦਸਤਾਵੇਜ਼ਾਂ ਵਿੱਚ ਕਦੇ ਵੀ ਵਾਇਰਸ ਦੀ ਇਸ ਵੰਨਗੀ ਲਈ ‘ਭਾਰਤੀ’ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਹੈ। ਮੰਤਰਾਲੇ ਨੇ ਕਰੋਨਾਵਾਇਰਸ ਨੂੰ ‘ਭਾਰਤੀ ਕਿਸਮ’ ਦੱਸਣ ਵਾਲੀਆਂ ਮੀਡੀਆ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਇਨ੍ਹਾਂ ਦਾ ਕੋਈ ਆਧਾਰ ਨਹੀਂ ਹੈ। ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਨੇ ਕਿਹਾ ਸੀ ਕਿ ਭਾਰਤ ਵਿੱਚ ਕਰੋਨਾਵਾਇਰਸ ਦੇ ਜਿਸ ਰੂਪ/ਕਿਸਮ ਦੀ ਬੀ.1.617 ਵਜੋਂ ਪਹਿਲਾਂ ਪਛਾਣ ਕੀਤੀ ਗਈ ਸੀ, ਉਹ ਹੁਣ 44 ਮੁਲਕਾਂ ਵਿੱਚ ਪਾਇਆ ਗਿਆ ਹੈ ਤੇ ਇਸ ਨੂੰ ਹੁਣ ‘ਫਿਕਰਮੰਦੀ ਵਾਲੀ ਕਿਸਮ’ ਦੇ ਵਰਗ ਵਿੱਚ ਰੱਖਿਆ ਗਿਆ ਹੈ। ਇਸੇ ਦੌਰਾਨ ਆਲਮੀ ਸਿਹਤ ਸੰਸਥਾ ਨੇ ਆਪਣੇ ਬਿਆਨ ਤੋਂ ਪਲਟਦਿਆਂ ਕਿਹਾ ਕਿ ਉਸ ਨੇ ਵਾਇਰਸਾਂ ਜਾਂ ਇਸ ਦੀਆਂ ਹੋਰ ਕਿਸਮਾਂ ਦੀ ਕਦੇ ਵੀ ਕਿਸੇ ਮੁਲਕ, ਜਿੱਥੇ ਉਹ ਪਹਿਲੀ ਵਾਰ ਰਿਪੋਰਟ ਹੋਏ ਹੋਣ, ਦੇ ਨਾਂ ਵਜੋਂ ਸ਼ਨਾਖਤ ਨਹੀਂ ਕੀਤੀ। ਡਬਲਿਊਐੱਚਓ ਨੇ ਇਕ ਟਵੀਟ ਕੀਤਾ, ‘ਅਸੀਂ ਉਨ੍ਹਾਂ (ਵਾਇਰਸਾਂ) ਦਾ ਹਵਾਲਾ ਉਨ੍ਹਾਂ ਦੇ ਵਿਗਿਆਨਕ ਨਾਮ ਵਜੋਂ ਦਿੰਦੇ ਹਾਂ ਤੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੀ ਅਜਿਹਾ ਹੀ ਕਰਨ।’ -ਏਜੰਸੀ


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …