Home / Punjabi News / ਕਰਨਾਟਕ: ਪਤੀ ਨੇ ਪਤਨੀ ਦੇ ‘ਪ੍ਰੇਮੀ’ ਨੂੰ ਜ਼ਖ਼ਮੀ ਕਰਕੇ ਉਸ ਦਾ ਖੂਨ ਪੀਤਾ

ਕਰਨਾਟਕ: ਪਤੀ ਨੇ ਪਤਨੀ ਦੇ ‘ਪ੍ਰੇਮੀ’ ਨੂੰ ਜ਼ਖ਼ਮੀ ਕਰਕੇ ਉਸ ਦਾ ਖੂਨ ਪੀਤਾ

ਚਿੱਕਬੱਲਾਪੁਰਾ (ਕਰਨਾਟਕ), 26 ਜੂਨ

ਇਸ ਜ਼ਿਲ੍ਹੇ ਦੇ ਚਿੰਤਾਮਣੀ ਤਾਲੁਕ ਵਿੱਚ ਪਤੀ ਨੇ ਆਪਣੀ ਪਤਨੀ ਦੇ ਕਥਿਤ ਪ੍ਰੇਮੀ ਦਾ ਗਲਾ ਵੱਢ ਕੇ ਉਸ ਦਾ ਖੂਨ ਪੀਣ ਦੀ ਕੋਸ਼ਿਸ਼ ਕੀਤੀ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਵਾਰਦਾਤ ਬਾਰੇ ਪਤਾ ਲੱਗਣ ‘ਤੇ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਨੇ ਦੱਸਿਆ ਕਿ ਇਹ ਘਟਨਾ 19 ਜੂਨ ਦੀ ਦੱਸੀ ਜਾਂਦੀ ਹੈ ਅਤੇ ਕਥਿਤ ਪ੍ਰੇਮੀ ਬਚ ਗਿਆ ਹੈ। ਮੁਲਜ਼ਮ ਵਿਜੇ ਅਤੇ ਪੀੜਤ ਮਰੇਸ਼ ਇਕੋ ਇਲਾਕੇ ਦੇ ਰਹਿਣ ਵਾਲੇ ਹਨ। ਵਿਜੈ ਨੂੰ ਮਰੇਸ਼ ‘ਤੇ ਆਪਣੀ ਪਤਨੀ ਨਾਲ ਪ੍ਰੇਮ ਸਬੰਧ ਹੋਣ ਦਾ ਸ਼ੱਕ ਸੀ ਅਤੇ ਉਹ ਆਪਣੇ ਰਿਸ਼ਤੇਦਾਰ ਜੌਹਨ ਬਾਬੂ ਨਾਲ ਮਿਲ ਕੇ 19 ਜੂਨ ਨੂੰ ਕਿਸੇ ਕੰਮ ਦੇ ਬਹਾਨੇ ਉਸ ਨੂੰ ਸਿੱਦਪੱਲੀ ਇਲਾਕੇ ਲੈ ਗਿਆ ਤੇ ਵਿਜੈ ਨੇ ਕਥਿਤ ਤੌਰ ‘ਤੇ ਉਸ ਦਾ ਗਲਾ ਵੱਢ ਦਿੱਤਾ ਅਤੇ ਵਗਦਾ ਖੂਨ ਪੀਣ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਜੌਨ ਬਾਬੂ ਫੋਨ ‘ਤੇ ਘਟਨਾ ਦੀ ਰਿਕਾਰਡਿੰਗ ਕਰ ਰਿਹਾ ਸੀ। ਪੁਲੀਸ ਸੂਤਰਾਂ ਨੇ ਦੱਸਿਆ ਕਿ ਮਰੇਸ਼ ਦੋਵਾਂ ਦੇ ਮੌਕੇ ਤੋਂ ਚਲੇ ਫਰਾਰ ਹੋਣ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਇਲਾਜ ਲਈ ਹਸਪਤਾਲ ਪਹੁੰਚਣ ਵਿਚ ਕਾਮਯਾਬ ਰਿਹਾ। ਘਟਨਾ ਅਤੇ ਵੀਡੀਓ ਬਾਰੇ ਪਤਾ ਲੱਗਣ ‘ਤੇ ਪੁਲੀਸ ਨੇ ਮਰੇਸ਼ ਦਾ ਪਤਾ ਲਗਾਇਆ ਉਸ ਦੇ ਬਿਆਨ ਦਰਜ ਕਰਕੇ ਵਿਜੈ ਅਤੇ ਜੌਹਨ ਬਾਬੂ ਨੂੰ ਗ੍ਰਿਫਤਾਰ ਕਰ ਲਿਆ।


Source link

Check Also

Top 10 Punjabi News Headlines and Trends from 15 July 2026

School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ …