Home / Punjabi News / ਕਤਰ ਏਅਰਵੇਜ਼ ਦੀ ਦੋਹਾ-ਹੈਦਰਾਬਾਦ ਫਲਾਈਟ ਵਿਚ 11 ਮਹੀਨਿਆਂ ਦੇ ਬੱਚੇ ਦੀ ਮੌਤ

ਕਤਰ ਏਅਰਵੇਜ਼ ਦੀ ਦੋਹਾ-ਹੈਦਰਾਬਾਦ ਫਲਾਈਟ ਵਿਚ 11 ਮਹੀਨਿਆਂ ਦੇ ਬੱਚੇ ਦੀ ਮੌਤ

ਹੈਦਰਾਬਾਦ—ਕਤਰ ਏਅਰਵੇਜ਼ ਦੀ ਦੋਹਾ ਤੋਂ ਹੈਦਰਾਬਾਦ ਆ ਰਹੀ ਫਲਾਈਟ ‘ਚ ਕਥਿਤ ਤੌਰ ‘ਤੇ 11 ਮਹੀਨਿਆਂ ਦੀ ਇਕ ਬੱਚੇ ਦੀ ਮੌਤ ਹੋ ਗਈ। ਘਟਨਾ ਬੁੱਧਵਾਰ ਦੀ ਦੱਸੀ ਜਾ ਰਹੀ ਹੈ। ਬੱਚਾ ਆਪਣੇ ਮਾਤਾ-ਪਿਤਾ ਦੇ ਨਾਲ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਜਹਾਜ਼ ‘ਚ ਸਾਹ ਲੈਣ ‘ਚ ਤਕਲੀਫ ਹੋਈ। ਹੈਦਰਾਬਾਦ ‘ਚ ਜਹਾਜ਼ ਦੇ ਉਤਰਣ ਮਗਰੋਂ ਬੱਚੇ ਨੂੰ ਹਵਾਈ ਅੱਡੇ ‘ਤੇ ਮੌਜੂਦ ਅਪੋਲੋ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦਾ ਨਾਂ ਅਰਣਵ ਵਰਮਾ ਦੱਸਿਆ ਜਾ ਰਿਹਾ ਹੈ। ਉਸ ਦੇ ਨਾਂ ‘ਤੇ ਅਮਰੀਕੀ ਪਾਸਪੋਰਟ ਹੈ, ਜਦਕਿ ਉਸ ਦੇ ਪਿਤਾ ਅਨਿਲ ਵਰਮਾ ਕੋਲ ਭਾਰਤੀ ਪਾਸਪੋਰਟ ਹੈ।

Check Also

Punjab ‘ਚ ਹਿਮਾਚਲ ਦੇ ਟੈਕਸੀ ਡਰਾਈਵਰ ਦੀ ਲੱਗੀ 3 ਕਰੋੜ ਰੁਪਏ ਦੀ ਲਾਟਰੀ, ਬਠਿੰਡਾ ਆਇਆ ਸੀ ਸਵਾਰੀ ਛੱਡਣ  

Taxi Driver Lottery in Punjab : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਇੱਕ ਟੈਕਸੀ ਡਰਾਈਵਰ …