Home / Punjabi News / ਐੱਨਐੱਚ-24 ’ਤੇ ਆਵਾਜਾਈ ਬਹਾਲ: ਦਿੱਲੀ ਤੋਂ ਗਾਜ਼ੀਆਬਾਦ ਜਾ ਸਕਣਗੇ ਲੋਕ

ਐੱਨਐੱਚ-24 ’ਤੇ ਆਵਾਜਾਈ ਬਹਾਲ: ਦਿੱਲੀ ਤੋਂ ਗਾਜ਼ੀਆਬਾਦ ਜਾ ਸਕਣਗੇ ਲੋਕ

ਐੱਨਐੱਚ-24 ’ਤੇ ਆਵਾਜਾਈ ਬਹਾਲ: ਦਿੱਲੀ ਤੋਂ ਗਾਜ਼ੀਆਬਾਦ ਜਾ ਸਕਣਗੇ ਲੋਕ

ਨਵੀਂ ਦਿੱਲੀ, 15 ਮਾਰਚ

ਦਿੱਲੀ ਤੋਂ ਗਾਜ਼ੀਆਬਾਦ ਜਾਣ ਵਾਲੇ ਟਰੈਫਿਕ ਲਈ ਕੌਮੀ ਸ਼ਾਹਰਾਹ- 24 , ਸੋਮਵਾਰ ਨੂੰ ਮੁੜ ਖੋਲ ਦਿੱਤਾ ਗਿਆ। ਪੁਲੀਸ ਅਨੁਸਾਰ ਆਵਾਜਾਈ ਲਈ ਇਹ ਸੜਕ 26 ਜਨਵਰੀ ਤੋਂ ਬੰਦ ਸੀ। ਹਾਲਾਂਕਿ, ਪੁਲੀਸ ਨੇ ਸਪਸ਼ਟ ਕੀਤਾ ਕਿ ਗਾਜ਼ੀਆਬਾਦ ਤੋਂ ਦਿੱਲੀ ਜਾਣ ਵਾਲਿਆਂ ਲਈ ਇਹ ਰਾਹ ਬੰਦ ਰਹੇਗਾ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗਾਜ਼ੀਪੁਰ ਬਾਰਡਰ ‘ਤੇ ਕਾਨੂੰਨ ਵਿਵਸਥਾ ਅਤੇ ਜਨਤਾ ਨੂੰ ਦਰਪੇਸ਼ ਸਮੱਸਿਆ ਦਾ ਨੋਟਿਸ ਲੈਂਦਿਆਂ ਦਿੱਲੀ ਤੋਂ ਗਾਜ਼ੀਆਬਾਦ ਜਾਣ ਵਾਲੇ ਕੌਮੀ ਸ਼ਾਹਰਾਹ- 24 ਨੂੰ ਆਵਾਜਾਈ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਇਹ ਕਾਰਵਾਈ ਜ਼ਿਲ੍ਹੇ ਦੀ ਪੁਲੀਸ ਨਾਲ ਸਲਾਹ ਮਸ਼ਵਰੇ ਬਾਅਦ ਕੀਤੀ ਗਈ ਹੈ। ਪੁਲੀਸ ਅਨੁਸਾਰ ਦੋ ਮਾਰਚ ਨੂੰ ਵੀ ਕੁਝ ਸਮੇਂ ਲਈ ਇਸ ਰਸਤੇ ਨੂੰ ਖੋਲ੍ਹਿਆ ਗਿਆ ਸੀ। ਪੁਲੀਸ ਅਨੁਸਾਰ ਕਿਸਾਨ ਅੰਦੋਲਨ ਕਾਰਨ ਟਿਕਰੀ ਅਤੇ ਸਿੰਘੂ ਬਾਰਡਰ ਬੰਦ ਰਹਿਣਗੇ। -ਏਜੰਸੀ


Source link

Check Also

ਅਦਾਕਾਰ ਰਣਵੀਰ ਸਿੰਘ ਨੇ ਡੀਪਫੇਕ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ ਖ਼ਿਲਾਫ਼ ਕੇਸ ਦਰਜ ਕਰਵਾਇਆ

ਨਵੀਂ ਦਿੱਲੀ, 22 ਅਪਰੈਲ ਅਭਿਨੇਤਾ ਰਣਵੀਰ ਸਿੰਘ ਦੀ ‘ਡੀਪਫੇਕ’ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ …