ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੀ ਸਿਟੀ ਕੌਸਲ ਵੱਲੋ ਆਉਣ ਵਾਲੇ ਸਤੰਬਰ ਮਹੀਨੇ ਤੋ ਐਲ.ਆਰ.ਟੀ. ਸੇਟਸਨਾਂ ਤੇ ਗੱਡੀਆਂ ਪਾਰਕ ਕਰਨ ਵਾਲੇ ਸਟਾਲ ਨੂੰ ਮੁਫਤ ਪਾਰਕ ਤੋ ਪੈਸੇ ਦੇ ਕੇ ਪਾਰਕ ਕਰਨ ਲਈ 50% ਤੋ ਵਧਾ ਕੇ 75% ਤੱਕ ਸਟਾਲਾਂ ਵਿਚ ਵਾਧਾ ਕਰ ਦਿਤਾ ਹੈ।ਇਸ ਫੈਸਲੇ ਦੇ ਬਾਰੇ ਵਿਚ ਸਿਟੀ ਦੀ ਟ੍ਰਾਸਪੋਰਟ ਕਮੇਟੀ ਵੱਲੋ ਆਪਣੀ ਮੋਹਰ ਲਾਉਣੀ ਅਜੇ ਬਾਕੀ ਹੈ।ਜੇ ਟ੍ਰਾਸਪੋਰਟ ਕਮੇਟੀ ਨੇ ਵੀ ਪਾਸ ਕਰ ਦਿੱਤਾ ਤਾ ਇਸ ਦਾ ਮਤਲਬ ਸੈਚਰੀ ਪਾਰਕ ਸਟੇਸਨ ਤੇ 997 ਸਟਾਲਾਂ ਦੇ ਲਈ ਪੈਸੇ ਦੇਣੇ ਪਿਆ ਕਰਨਗੇ।ਇਹਨਾ ਦੇ ਲਈ ਹੁਣ ਮਹੀਨੇ ਦੇ 50/ ਕਮਪਿਊਟਰ ਸਿਸਟਮ ਨਾਲ ਦੇਣੇ ਪਿਆ ਕਰਨਗੇ।ਇਸ ਸਮੇ ਇਸ ਦੇ ਲਈ 3540 ਲੋਕ ਉਡੀਕ ਸੂਚੀ ਵਿਚ ਸਾਮਿਲ ਹਨ।1119 ਸਟਾਲ ਜਿਹਨਾ ਵਿਚ ਮੁਫਤ ਪਾਰਕ ਕੀਤੀ ਜਾਦੀ ਹੈ।ਸਵੇਰੇ 7 ਵਜੇ ਹੀ ਭਰ ਜਾਦੇ ਹਨ।ਕੌਸਲਰ ਸਕਾਟ ਮੈਕਕੀਨ ਨੇ ਇਸ ਫਰੀ ਪਾਰਕ ਤੋ ਪੈਸੇ ਲੈਣ ਦੇ ਮੁਦੇ ਨੂੰ ਹੋਰ ਮਾਤਰਾ ਵਿਚ ਵਧਾਉਣ ਦੀ ਸਿਫਾਰਸ ਕੀਤੀ ਸੀ। ਕੌਸਲਰ ਇਡ ਗੈਬਨ ਨੇ ਕਿਹਾ ਕਿ ਮੈ ਇਸ ਦੇ ਬਾਰੇ ਵਿਚ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾ ਕਿ ਉਹਨਾ ਦੀ ਕੀ ਮੰਗ ਹੈ।
Check Also
28th Calgary Nagar Kirtan
Hundreds and thousands attended the 28th Calgary Nagar Kirtan held last week. Alberta …
Asian Tribune Your Multilingual Newspaper covering World and local news News