ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੇ ਆਮ ਆਦਮੀ ਪਾਰਟੀ ਦੇ ਚੈਪਟਰ ਦੇ ਵੱਲੋ ਇਕ ਸਾਮ ਪੰਜਾਬ ਦੇ ਨਾਮ ਨਾ ਦਾ ਪ੍ਰੋਗਰਾਮ ਕੈਪਲਾਇਨੋ ਕਾਨਫੰਰਸ ਹਾਲ ਦੇ ਵਿਚ ਕਰਵਾਇਆ ਜਿਸ ਵਿਚ ਭਾਗ ਲੈਣ ਦੇ ਲਈ ਆਮ ਆਦਮੀ ਪਾਰਟੀ ਦੇ ਲੀਡਰ ਜੱਸੀ ਜੱਸਰਾਜ ਹੋਰੀ ਵਿਸੇਸ ਤੌਰ ਤੇ ਆਏ ਹੋਏ ਸਨ।ਇਸ ਸਾਨਦਾਰ ਸਾਮ ਦਾ ਅਗਾਜ ਭਾਵੇ 1 ਘੰਟਾ ਲੇਟ ਸੁਰੂ ਹੋਇਆ ਸੀ ਜਿਸ ਦੀ ਸੁਰੂਆਤ ਐਡਮਿੰਟਨ ਚੈਪਟਰ ਦੇ ਕੋਆਡੀਨੇਟਰ ਹਰਨੇਕ ਮਠਾੜੂ ਨੇ ਆਪਣੀ ਸਪੀਚ ਨਾਲ ਕਰਦਿਆ ਸਾਰਿਆ ਨੂੰ ਜੀ ਆਇਆ ਨਾਲ ਕੀਤੀ।ਇਸ ਤੋ ਬਾਅਦ ਵਿਚ ਦੇਵ ਮਾਨ ਨੇ ਆਪਣੇ ਗੀਤ ਪੇਸ ਕੀਤੇ ਤੇ ਓਮੀ ਬਾਵਾ ਨੇ ਆਪਣੀ ਦਮਦਾਰ ਅਵਾਜ ਤੇ ਅੰਦਾਜ ਦੇ ਨਾਲ ਸਾਮ ਲੁੱਟ ਲਈ ਸੀ।ਉਸ ਨੇ ਕੁਲਦੀਪ ਮਾਣਕ ਦਾ ਗਾਇਆ ਹੋਇਆ ਗੀਤ ‘ਮਾਰਣਾ ਸੀ ਜਾਲਮ ਸਕਾਟ ਐਸ.ਪੀ. ਸਾਡਰਸ ਰੋੜਤਾ’ ਵੀ ਪੇਸ ਕੀਤਾ ਗਿਆ ਸੀ।ਆਮ ਆਦਮੀ ਪਾਰਟੀ ਦੇ ਲੀਡਰ ਜੱਸੀ ਜੱਸਰਾਜ ਨੇ ਪੰਜਾਬ ਦੇ ਮੌਜੂਦਾ ਹਾਲਤਾਂ ਤੇ ਚਾਣਨਾ ਪਾਉਦਿਆ ਇਕ ਤਸਵੀਰ ਹੀ ਪੇਸ ਕਰ ਦਿੱਤੀ ਜਿਸ ਨਾਲ ਹਾਜਰ ਸਰੋਤਿਆਂ ਦੀਆਂ ਅੱਖਾਂ ਨੱਮ ਹੋ ਗਈਆਂ ਸਨ।ਇਸ ਸਾਮ ਵਿਚ ਪੰਜਾਬ ਵਿਚ ਪ੍ਰੈਸ ਦੀ ਅਜਾਦੀ ਦੇ ਵਿਸੇ ਤੇ ਮੀਡਿਏ ਨਾਲ ਸਬੰਧਤ ਸਖਸੀਅਤਾਂ ਪੰਜਾਬੀ ਮੀਡਿਆਂ ਐਸੋਸੀਏਸਨ ਦੇ ਪ੍ਰਧਾਨ ਗੁਰਸਰਨ ਬੁੱਟਰ,ਵਾਰਡ 12 ਤੋ ਕੌਸਲਰ ਦੀ ਚੋਣ ਲੜ ਰਹੇ ਉਮੀਦਵਾਰ ਤੇ ਏਸੀਅਨ ਟ੍ਰਿਬਿਉਨ ਦੇ ਐਡੀਟਰ ਚੀਫ ਯੱਸ ਸਰਮਾਂ,ਗਗਨ ਬੁੱਟਰ ਕੈਲਗਿਰੀ,ਜਰਨੈਲ ਬਸੋਤਾ ਨੇ ਆਪਣੇ ਵਿਚਾਰ ਰੱਖਦਿਆ ਹੋਇਆ ਕਿਹਾ ਪੰਜਾਬ ਸਰਕਾਰ ਨੂੰ ਆਪਣੇ ਗੰਦੇ ਹੱਥ ਮੀਡਿਆ ਕਰਮੀਆਂ ਤੋ ਦੂਰ ਰੱਖਣੇ ਚਾਹੀਦੇ ਹਨ।ਇਸ ਸਮੇ ਤੇ ਬਲਤੇਜ ਪਨੂੰ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਕੋਝੀ ਹਰਕਤ ਦਾ ਵਿਰੋਧ ਕੀਤਾ ਗਿਆ ਹੈ ਇਹ ਮੱਤਾ ਪਾਸ ਕੀਤਾ ਗਿਆ ਕਿ ਬਲਤੇਜ ਪਨੂੰ ਤੇ ਪਾਏ ਗਏ ਝੂਠੇ ਕੇਸ ਤਰੁੰਤ ਵਾਪਿਸ ਲਏ ਜਾਣ ਊਸ ਨੂੰ ਜਲਦੀ ਰਿਹਾ ਕੀਤਾ ਜਾਵੇ।ਇਸ ਸਮੇ ਤੇ ਜੱਸੀ ਜੱਸਰਾਜ ਨੇ ਆਪਣੇ ਵਿਚਾਰ ਪ੍ਰਗਟ ਕਰਦਿਆ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ 2017 ਚੋਣਾਂ ਦੀਆਂ ਤਿਆਰੀਆਂ ਹੁਣੇ ਤੋ ਹੀ ਸੁਰੂ ਕਰ ਦੇਣੀਆਂ ਹਨ ਤਾ ਜੋ ਇਹਨਾਂ ਲੰਮੇ ਸਮੇ ਤੋ ਰਾਜ ਕਰ ਰਹੀਆਂ ਪਾਰਟੀਆਂ ਦਾ ਬੋਰੀਆਂ ਬਿਸਤਰਾ ਗੋਲ ਕਰ ਦੇਈਏ।
Check Also
28th Calgary Nagar Kirtan
Hundreds and thousands attended the 28th Calgary Nagar Kirtan held last week. Alberta …
Asian Tribune Your Multilingual Newspaper covering World and local news News