ਅਹਿਮਦਾਬਾਦ, 1 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਅਹਿਮਦਾਬਾਦ ਵਿਚ ਰੋਡ ਸ਼ੋਅ ਕੀਤਾ ਗਿਆ ਜਿਸ ਦੌਰਾਨ ਇੱਕ ਐਂਬੂਲੈਂਸ ਨੂੰ ਰਸਤਾ ਦੇਣ ਲਈ ਪ੍ਰਧਾਨ ਮੰਤਰੀ ਨੇ ਆਪਣੇ ਕਾਫਲੇ ਨੂੰ ਰੋਕਿਆ। ਇਹ ਰੋਡ ਸ਼ੋਅ 50 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ ਜੋ ਨਰੋਦਾ ਗਾਮ ਤੋਂ ਸ਼ੁਰੂ ਹੋ ਕੇ ਗਾਂਧੀਨਗਰ ਦੱਖਣੀ ਹਲਕੇ ਵਿੱਚ ਸਮਾਪਤ ਹੋਵੇਗਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੋਦੀ ਨੇ ਐਂਬੂਲੈਂਸ ਨੂੰ ਰਾਹ ਦੇਣ ਲਈ ਆਪਣੇ ਕਾਫਲੇ ਨੂੰ ਰੋਕਿਆ ਹੋਵੇ। ਸ੍ਰੀ ਮੋਦੀ ਜਦੋਂ ਪਿਛਲੇ ਮਹੀਨੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਹਿਮਾਚਲ ਪ੍ਰਦੇਸ਼ ਦੇ ਦੌਰੇ ‘ਤੇ ਸਨ ਤਾਂ ਚੰਬੀ ਵਿੱਚ ਐਂਬੂਲੈਂਸ ਨੂੰ ਰਸਤਾ ਦੇਣ ਲਈ ਵੀ ਆਪਣੇ ਕਾਫਲੇ ਨੂੰ ਰੋਕਿਆ ਸੀ। ਉਹ ਕਾਂਗੜਾ ਜ਼ਿਲ੍ਹੇ ਵਿੱਚ ਇੱਕ ਰੈਲੀ ਵਾਲੀ ਥਾਂ ਤੋਂ ਪਰਤ ਰਹੇ ਸਨ।
Source link
Asian Tribune Your Multilingual Newspaper covering World and local news News