ਪੱਤਰ ਪ੍ਰੇਰਕ
ਫਰੀਦਾਬਾਦ, 28 ਅਗਸਤ
ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਫਰੀਦਾਬਾਦ ਨੇ ਆਉਣ ਵਾਲੇ ਅਕਾਦਮਿਕ ਸਾਲ 2024-25 ਲਈ ਵੱਖ-ਵੱਖ ਸ਼ਹਿਰਾਂ ਦੀਆਂ ਇਕਾਈਆਂ ਦਾ ਐਲਾਨ ਕੀਤਾ। ਜ਼ਿਲ੍ਹਾ ਪ੍ਰਧਾਨ ਸਰੋਜ ਕੁਮਾਰ ਨੇ ਦੱਸਿਆ ਕਿ ਇਹ ਇਕਾਈਆਂ ਆਗਾਮੀ ਅਕਾਦਮਿਕ ਵਰ੍ਹੇ ਦੌਰਾਨ ਵਿਦਿਆਰਥੀ ਹਿੱਤਾਂ ਲਈ ਕੰਮ ਕਰਨਗੀਆਂ। ਫਰੀਦਾਬਾਦ ਸ਼ਹਿਰ ਤੋਂ ਸ਼ਹਿਰ ਪ੍ਰਧਾਨ ਪਾਰਸ ਚੌਧਰੀ, ਅੰਮ੍ਰਿਤ ਸ਼ਹਿਰ ਉਪ ਪ੍ਰਧਾਨ, ਮੀਨਾਕਸ਼ੀ ਸ਼ਹਿਰ ਮੰਤਰੀ, ਖੁਸ਼ੀ ਰਾਸ਼ਟਰੀ ਕਲਾ ਮੰਚ ਦੇ ਸ਼ਹਿਰ ਕਨਵੀਨਰ, ਬੜਖਲ੍ਹ ਨਗਰ ਤੋਂ ਅਨੁਜ ਚੌਹਾਨ ਸ਼ਹਿਰੀ ਪ੍ਰਧਾਨ, ਸੁਮਿਤ ਸ਼ਹਿਰ ਸਕੱਤਰ, ਪੂਜਾ ਸ਼ਹਿਰ ਸਹਿ-ਸਕੱਤਰ, ਕੁਸ਼ਾਗਰ ਵਿਧੂੜੀ ਸ਼ਹਿਰ ਸਹਿ-ਸਕੱਤਰ, ਯਸ਼ਿਕਾ ਰਾਸ਼ਟਰੀ ਕਲਾ ਮੰਚ ਸ਼ਹਿਰੀ ਕੋਆਰਡੀਨੇਟਰ, ਚੰਚਲ ਐੱਸਐੱਫਡੀ ਸ਼ਹਿਰ ਦੇ ਕੋਆਰਡੀਨੇਟਰ ਐੱਨਆਈਟੀਟੀ ਨਗਰ ਤੋਂ ਬਲਜੀਤ ਜਾਖੜ ਸ਼ਹਿਰੀ ਪ੍ਰਧਾਨ, ਅਮਿਤ ਹੁੱਡਾ ਸ਼ਹਿਰੀ ਮੀਤ ਪ੍ਰਧਾਨ, ਭੋਲਾ ਸ਼ਰਮਾ ਸ਼ਹਿਰੀ ਸਕੱਤਰ, ਸ਼ੌਰਭ ਸ਼ਹਿਰੀ ਸਹਿ-ਸਕੱਤਰ ਚੁਣੇ ਗਏ। ਬੱਲਭਗੜ੍ਹ ਨਗਰ ਤੋਂ ਜ਼ੋਰਾਵਰ ਪ੍ਰਧਾਨ, ਯੁਧਿਸ਼ਠਰ ਸ਼ਰਮਾ ਸਕੱਤਰ, ਦੀਪਕ ਸ਼ਰਮਾ ਤੇ ਨਿਖਿਲ ਸਹਿ-ਸਕੱਤਰ ਚੁਣੇ ਗਏ। ਤਿਗਾਂਵ ਤੋਂ ਭੁਪੇਸ਼ ਕੌਸ਼ਿਕ ਨੂੰ ਨਗਰ ਪ੍ਰਧਾਨ ਬਣਾਇਆ ਗਿਆ।
The post ਏਬੀਵੀਪੀ ਵੱਲੋਂ ਸ਼ਹਿਰੀ ਇਕਾਈਆਂ ਦਾ ਐਲਾਨ appeared first on Punjabi Tribune.
Source link
Asian Tribune Your Multilingual Newspaper covering World and local news News