Home / Punjabi News / ਉੱਤਰ ਪ੍ਰਦੇਸ਼: ਬਰੇਲੀ ਤੋਂ ਪਰਤ ਰਹੇ ਪਟਿਆਲਾ ਵਾਸੀ ਦੀ ਕਾਰ ਨੂੰ ਟਰੱਕ ਨੇ ਪਿੱਛੋਂ ਟੱਕਰ ਮਾਰੀ: ਪਿਓ ਤੇ ਦੋ ਪੁੱਤਰਾਂ ਦੀ ਮੌਤ, 2 ਜ਼ਖ਼ਮੀ

ਉੱਤਰ ਪ੍ਰਦੇਸ਼: ਬਰੇਲੀ ਤੋਂ ਪਰਤ ਰਹੇ ਪਟਿਆਲਾ ਵਾਸੀ ਦੀ ਕਾਰ ਨੂੰ ਟਰੱਕ ਨੇ ਪਿੱਛੋਂ ਟੱਕਰ ਮਾਰੀ: ਪਿਓ ਤੇ ਦੋ ਪੁੱਤਰਾਂ ਦੀ ਮੌਤ, 2 ਜ਼ਖ਼ਮੀ

ਬਰੇਲੀ (ਯੂਪੀ), 27 ਜੂਨ

ਇਸ ਜ਼ਿਲ੍ਹੇ ਫਤਹਿਗੰਜ ਟੌਲ ਪਲਾਜ਼ਾ ਨੇੜੇ ਟਰੱਕ ਵੱਲੋਂ ਕਾਰ ਨੂੰ ਟੱਕਰ ਮਾਰਨ ਕਾਰਨ ਪੰਜਾਬ ਦੇ 45 ਸਾਲਾ ਵਿਅਕਤੀ ਅਤੇ ਉਸ ਦੇ ਨਾਬਾਲਗ ਦੋ ਪੁੱਤਰਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਪਲਟ ਗਈ ਅਤੇ ਸੜਕ ਕਿਨਾਰੇ ਖਾਈ ਵਿੱਚ ਜਾ ਡਿੱਗੀ। ਪਰਮਜੀਤ ਸਿੰਘ, ਉਸ ਦੇ ਪੁੱਤਰ ਸਰਵਜੀਤ ਸਿੰਘ (14) ਅਤੇ 12 ਸਾਲਾ ਅੰਸ਼ ਸਿੰਘ ਅਤੇ ਦੋ ਹੋਰ ਸੋਮਵਾਰ ਨੂੰ ਬਰੇਲੀ ਵਿੱਚ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਟਿਆਲਾ ਪਰਤ ਰਹੇ ਸਨ। ਉਨ੍ਹਾਂ ਨੇ ਫਾਸਟੈਗ ਨੂੰ ਰੀਚਾਰਜ ਕਰਨ ਲਈ ਕਾਰ ਨੂੰ ਰੋਕਿਆ। ਇਸ ਦੌਰਾਨ ਟਰੱਕ ਉਨ੍ਹਾਂ ਦੀ ਗੱਡੀ ਵਿੱਚ ਪਿੱਛੇ ਤੋਂ ਟਕਰਾ ਗਿਆ। ਪਰਮਜੀਤ ਸਿੰਘ ਅਤੇ ਉਸ ਦੇ ਪੁੱਤਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਸਵਾਰੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਕਾਰ ‘ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।


Source link

Check Also

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਥਾਣਾ ਮੁੱਖੀਆਂ ਸਣੇ ਕਈ ਚੌਕੀਆਂ ਦੇ ਇੰਚਾਰਜ ਬਦਲੇ; ਜਾਣੋ ਕਿੱਥੇ ਹੋਏ ਤਬਾਦਲੇ? ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ…

Partiala News: ਪੰਜਾਬ ਪੁਲਿਸ ਵਿਭਾਗ ਤੋਂ ਅਹਿਮ ਖਬਰ ਸਾਹਮਣੇ ਆਈ ਹੈ, ਜਿਸ ਨੇ ਮੁਲਾਜ਼ਮਾਂ ਵਿਚਾਲੇ …