Breaking News
Home / World / ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ : ਪੰਜਵੇ ਪੜਾਅ ਦੀ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ : ਪੰਜਵੇ ਪੜਾਅ ਦੀ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ : ਪੰਜਵੇ ਪੜਾਅ ਦੀ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ

2ਲਖਨਊ— ਉੱਤਰ ਪ੍ਰਦੇਸ਼ ‘ਚ ਸੂਚਨਾ ਜਾਰੀ ਹੋਣ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਦੇ ਪੰਜਵੇ ਪੜਾਅ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਅੱਜ ਭਾਵ ਮੰਗਲਵਾਰ ਤੋਂ ਸ਼ੁਰੂ ਹੋ ਗਈ। ਇਸ ਪੜਾਅ ‘ਚ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਮੈਂਬਰ ਅਮੇਠੀ ਸਮੇਤ 11 ਜ਼ਿਲਿਆ ਦੇ 52 ਵਿਧਾਨ ਸਭਾ ਖੇਤਰਾਂ ‘ਚ ਚੋਣਾਂ ਹੋਣੀਆਂ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਟੀ ਵੈਂਕਟੇਸ਼ ਨੇ ਕੱਲ੍ਹ ਇੱਥੇ ਪੱਤਰਕਾਰਾਂ ਨੂੰ ਕਿਹਾ, ”ਪੰਜਵੇਂ ਪੜਾਅ ‘ਚ ਲਗਭਗ ਇਕ ਕਰੋੜ 84 ਲੱਖ 60 ਹਜ਼ਾਰ ਵੋਟਰ ਆਪਣੇ ਵੋਟਿੰਗ ਦੀ ਵਰਤੋਂ ਕਰ ਸਕਨਗੇ। ਇਨ੍ਹਾਂ ‘ਚੋਂ ਪੁਰਸ਼ ਵੋਟਰਾਂ ਦੀ ਸੰਖਿਆ ਕਰੀਬ 50 ਲੱਖ ਅਤੇ ਮਹਿਲਾ ਵੋਟਰਾਂ ਦੀ ਸੰਖਿਆ ਲਗਭਗ 85 ਲੱਖ ਹੈ। ‘ਤੀਜੇ ਲਿੰਗ’ ਵੋਟਰਾਂ ਦੀ ਸੰਖਿਆ 46 ਹੈ।”
ਅੱਜ ਸਵੇਰੇ 11 ਵਜੇ ਪੰਜਵੇਂ ਪੜਾਅ ਦੀਆਂ ਚੋਣਾਂ ਲਈ ਸੂਚਨਾ ਜਾਰੀ ਕੀਤੀਆਂ ਗਈਆਂ। ਵੈਂਕਟੇਸ਼ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨੇ ਦੀ ਅੰਤਿਮ ਤਰੀਕ 9 ਫਰਵਰੀ ਹੈ। 10 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ। ਉਮੀਦਵਾਰਾਂ 13 ਫਰਵਰੀ ਤੱਕ ਆਪਣੇ ਨਾਮ ਵਾਪਸ ਲੈ ਸਕਨਗੇ। ਇਸ ਪੜਾਅ ‘ਚ 27 ਫਰਵਰੀ ਨੂੰ ਵੋਟਿੰਗ ਹੋਵੇਗੀ, ਜਦਕਿ ਵੋਟਿੰਗ ਗਿਣਤੀ 11 ਮਾਰਚ ਨੂੰ ਹੋਵੇਗੀ। ਪੰਜਵੇ ਪੜਾਅ ਦੇ ਵੋਟਿੰਗ ਲਈ 12 ਹਜ਼ਾਰ 791 ਵੋਟਿੰਗ ਕੇਂਦਰ ਅਤੇ 1 ਹਜ਼ਾਰ 167 ਵੋਟਿੰਗ ਸਥਾਨ ਬਣਾਏ ਗਏ ਹਨ।
ਜ਼ਿਕਰਯੋਗ ਹੈ ਕਿ ਚੋਣਾਂ ‘ਚ ਬਲਰਾਮਪੁਰ, ਗੋਂਡਾ, ਬਹਿਰਾਈਚ, ਛਾਵਸਤੀ, ਅੰਬੇਦਕਰਨਗਰ, ਫੈਜਾਬਾਦ, ਸਿਧਾਰਥਨਗਰ, ਬਸਤੀ, ਸੰਤ ਕਬੀਰ ਨਗਰ, ਅਮੇਠੀ ਅਤੇ ਸੁਲਤਾਨਪੁਰ ਦੀ ਕੁੱਲ੍ਹ 52 ਸੀਟਾਂ ‘ਤੇ ਚੋਣਾਂ ਹੋਣੀਆਂ ਹੈ। ਇਨ੍ਹਾਂ ‘ਚ ਵਧੇਰੇ ਜ਼ਿਲਿਆ ‘ਚ ਸਪਾ ਦੀ ਹਕੂਮਤ ਰਹੀ ਹੈ। ਇਸ ਪੜਾਅ ‘ਚ ਜਿਨ੍ਹਾਂ 52 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ। ਉਨ੍ਹਾਂ ‘ਚ ਮੁੱਖ ਰੂਪ ਤੋਂ ਤਿਲੋਈ, ਜਗਦੀਸ਼ਪੁਰ, ਗੌਰੀਗੰਜ, ਅਮੇਠੀ, ਸੁਲਤਾਨਪੁਰ, ਰੁਦੈਲੀ, ਕਾਦੀਪੁਰ, ਅਯੋਧਿਆ, ਟਾਂਢਾ, ਅਕਬਰਪੁਰ, ਨਾਨਪਾਰਾ, ਬਹਿਰਾਈਚ, ਭਿਨਗਾ, ਸ਼ਰਾਵਸਤੀ, ਬਲਰਾਮਪੁਰ, ਗੋਂਡਾ, ਕਰਨਲਗੰਜ, ਤਰਬਗੰਜ, ਮਨਕਾਪੁਰ, ਕਪਿਲਵਸਤੂ, ਡੁਮਰੀਆਗੰਜ, ਹਰੈਆ, ਕਪਤਾਨਗੰਜ, ਬਸਤੀ ਸਦਰ ਅਤੇ ਖਲੀਲਾਬਾਦ ਸ਼ਾਮਲ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …