Home / Punjabi News / ਉੱਤਰ-ਪੂਰਬੀ ਦਿੱਲੀ ’ਚ ਇਮਾਰਤ ਡਿੱਗਣ ਕਾਰਨ 2 ਦੀ ਮੌਤ ਤੇ ਇਕ ਜ਼ਖ਼ਮੀ

ਉੱਤਰ-ਪੂਰਬੀ ਦਿੱਲੀ ’ਚ ਇਮਾਰਤ ਡਿੱਗਣ ਕਾਰਨ 2 ਦੀ ਮੌਤ ਤੇ ਇਕ ਜ਼ਖ਼ਮੀ

ਨਵੀਂ ਦਿੱਲੀ, 21 ਮਾਰਚ
ਉੱਤਰ-ਪੂਰਬੀ ਦਿੱਲੀ ਦੇ ਵੈਲਕਮ ਇਲਾਕੇ ‘ਚ ਇਮਾਰਤ ਡਿੱਗਣ ਕਾਰਨ ਜੀਨਸ ਫੈਕਟਰੀ ਦੇ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ। ਜੀਨਸ ਫੈਕਟਰੀ ਦੇ ਤਿੰਨੋਂ ਕਰਮਚਾਰੀ ਦੋ ਮੰਜ਼ਿਲਾ ਇਮਾਰਤ ਦੀ ਹੇਠਲੀ ਮੰਜ਼ਿਲ ‘ਤੇ ਕੰਮ ਕਰ ਰਹੇ ਸਨ। ਦੋ ਮੰਜ਼ਿਲਾ ਇਮਾਰਤ ਦੇ ਡਿੱਗਣ ਦੀ ਸੂਚਨਾ ਤੜਕੇ 2.16 ਵਜੇ ਮਿਲੀ। ਇਹ ਪੁਰਾਣੀ ਇਮਾਰਤ ਸੀ। ਇਸ ਇਮਾਰਤ ਦੀ ਪਹਿਲੀ ਮੰਜ਼ਿਲ ਖਾਲ੍ਹੀ ਸੀ ਅਤੇ ਹੇਠਲੀ ਮੰਜ਼ਿਲ ‘ਤੇ ਜੀਨਸ ਦੇ ਕੱਪੜੇ ਕੱਟਣ ਦਾ ਕੰਮ ਚੱਲ ਰਿਹਾ ਸੀ। ਮਲਬੇ ਹੇਠ ਦੱਬੇ ਤਿੰਨ ਮੁਲਾਜ਼ਮਾਂ ਨੂੰ ਬਾਹਰ ਕੱਢਿਆ ਗਿਆ ਅਤੇ ਜੀਟੀਬੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਵਿੱਚੋਂ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

The post ਉੱਤਰ-ਪੂਰਬੀ ਦਿੱਲੀ ’ਚ ਇਮਾਰਤ ਡਿੱਗਣ ਕਾਰਨ 2 ਦੀ ਮੌਤ ਤੇ ਇਕ ਜ਼ਖ਼ਮੀ appeared first on Punjabi Tribune.


Source link

Check Also

ਆਸਟਰੇਲੀਆ ਤੋਂ ਦਿੱਲੀ ਜਾ ਰਹੇ ਜਹਾਜ਼ ’ਚ ਪੰਜਾਬੀ ਮੁਟਿਆਰ ਦੀ ਮੌਤ

ਮੈਲਬੌਰਨ, 2 ਜੁਲਾਈ ਕੁਆਂਟਾਸ ਦੀ ਉਡਾਣ ਵਿੱਚ ਮੈਲਬੌਰਨ ਤੋਂ ਨਵੀਂ ਦਿੱਲੀ ਜਾ ਰਹੀ 24 ਸਾਲਾ …