Home / Punjabi News / ਉਪਹਾਰ ਸਿਨੇਮਾ ਅਗਨੀਕਾਂਡ: ਗੋਪਾਲ ਆਂਸਲ ਦੀ ਪਟੀਸ਼ਨ ’ਤੇ ਪੁਲੀਸ ਤੋਂ ਜਵਾਬ ਮੰਗਿਆ

ਉਪਹਾਰ ਸਿਨੇਮਾ ਅਗਨੀਕਾਂਡ: ਗੋਪਾਲ ਆਂਸਲ ਦੀ ਪਟੀਸ਼ਨ ’ਤੇ ਪੁਲੀਸ ਤੋਂ ਜਵਾਬ ਮੰਗਿਆ

ਨਵੀਂ ਦਿੱਲੀ, 10 ਜਨਵਰੀ

ਦਿੱਲੀ ਹਾਈ ਕੋਰਟ ਨੇ ਅੱਜ 1997 ਦੇ ਉਪਹਾਰ ਸਿਨੇਮਾ ਅਗਨੀਕਾਂਡ ਮੁਕੱਦਮੇ ਨਾਲ ਸਬੰਧਿਤ ਸਬੂਤਾਂ ਨਾਲ ਛੇੜਛਾੜ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਰੀਅਲ ਅਸਟੇਟ ਕਾਰੋਬਾਰੀ ਗੋਪਾਲ ਆਂਸਲ ਦੀ ਪਟੀਸ਼ਨ ‘ਤੇ ਸਿਟੀ ਪੁਲੀਸ ਤੋਂ ਜਵਾਬ ਮੰਗਿਆ ਹੈ। ਆਂਸਲ ਵੱਲੋਂ ਪਟੀਸ਼ਨ ਵਿੱਚ ਆਪਣੇ ਪਾਸਪੋਰਟ ਨੂੰ ਦਸ ਸਾਲਾਂ ਲਈ ਨਵਿਆਉਣ ਦੀ ਮੰਗ ਕੀਤੀ ਗਈ ਸੀ। ਜਸਟਿਸ ਅਨੂਪ ਜੈਰਾਮ ਭੰਭਾਨੀ ਨੇ 74 ਸਾਲਾ ਗੋਪਾਲ ਆਂਸਲ ਦੀ ਅਰਜ਼ੀ ‘ਤੇ ਪੁਲੀਸ ਅਤੇ ਉਪਹਾਰ ਅਗਨੀਕਾਂਡ ਦੇ ਪੀੜਤਾਂ ਦੀ ਐਸੋਸੀਏਸ਼ਨ (ਏਵੀਯੂਟੀ) ਨੂੰ ਨੋਟਿਸ ਜਾਰੀ ਕਰ ਕੇ ਚਾਰ ਹਫ਼ਤਿਆਂ ਅੰਦਰ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਹਾਈ ਕੋਰਟ ਹੁਣ ਇਸ ਮਾਮਲੇ ਦੀ ਸੁਣਵਾਈ 23 ਮਾਰਚ ਨੂੰ ਕਰੇਗੀ। ਆਂਸਲ ਨੇ ਪਟੀਸ਼ਨ ਵਿੱਚ ਇਹ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ ਕਿ ਉਸ ਦਾ ਪਾਸਪੋਰਟ ਦਸ ਸਾਲਾਂ ਦੀ ਮਿਆਦ ਲਈ ਨਵਿਆਇਆ ਜਾ ਸਕਦਾ ਹੈ ਕਿਉਂਕਿ ਇਹ ਆਮ ਪਾਸਪੋਰਟ ਦੀ ਆਮ ਵੈਧਤਾ ਮਿਆਦ ਹੈ। -ਪੀਟੀਆਈ


Source link

Check Also

ਮਾਨਸਾ: ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਸਪਿੰਦਰ ਬੀਰ ਸਿੰਘ ਚਾਹਲ ‘ਆਪ’ ’ਚ ਸ਼ਾਮਲ

ਜੋਗਿੰਦਰ ਸਿੰਘ ਮਾਨ ਮਾਨਸਾ, 6 ਮਈ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਯੂਥ ਕਾਂਗਰਸ ਦੇ ਜਨਰਲ …