Home / Punjabi News / ਇੱਕ ਰੋਜ਼ਾ ਵਿਸ਼ਵ ਕੱਪ: ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 383 ਦੌੜਾਂ ਦਾ ਟੀਚਾ ਦਿੱਤਾ

ਇੱਕ ਰੋਜ਼ਾ ਵਿਸ਼ਵ ਕੱਪ: ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 383 ਦੌੜਾਂ ਦਾ ਟੀਚਾ ਦਿੱਤਾ

ਮੁੰਬਈ, 24 ਅਕਤੂਬਰ
ਕੁਇੰਟਨ ਡੀਕਾਕ ਦੇ ਸ਼ਾਨਦਾਰ ਸੈਂਕੜੇ ਅਤੇ ਹੈਨਰਿਕ ਕਲਾਸਨ ਦੀ ਤੂਫ਼ਾਨੀ ਪਾਰੀ ਦੇ ਦਮ ’ਤੇ ਦੱਖਣੀ ਅਫਰੀਕਾ ਨੇ ਖ਼ਰਾਬ ਸ਼ੁਰੂਆਤ ਤੋਂ ਉੱਭਰ ਕੇ ਬੰਗਲਾਦੇਸ਼ ਖ਼ਿਲਾਫ਼ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਮੈਚ ਵਿੱਚ ਅੱਜ ਇੱਥੇ ਪੰਜ ਵਿਕਟਾਂ ’ਤੇ 382 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਡੀਕਾਕ ਨੇ 140 ਗੇਂਦਾਂ ਵਿੱਚ 174 ਦੌੜਾਂ ਬਣਾ ਕੇ ਇਸ ਟੂਰਨਾਮੈਂਟ ਵਿੱਚ ਆਪਣਾ ਤੀਸਰਾ ਸੈਂਕੜਾ ਜੜਿਆ। ਇਸ ਵਿੱਚ 15 ਚੌਕੇ ਅਤੇ ਸੱਤ ਛਿੱਕੇ ਸ਼ਾਮਲ ਹਨ। ਉਸ ਨੇ ਕਪਤਾਨ ਐਡਨ ਮਾਰਕਰਮ (69 ਗੇਂਦਾਂ ’ਤੇ 60 ਦੌੜਾਂ) ਨਾਲ ਤੀਸਰੀ ਵਿਕਟ ਲਈ 131 ਦੌੜਾਂ ਦੀ ਭਾਈਵਾਲੀ ਕਰ ਕੇ ਟੀਮ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ।

The post ਇੱਕ ਰੋਜ਼ਾ ਵਿਸ਼ਵ ਕੱਪ: ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 383 ਦੌੜਾਂ ਦਾ ਟੀਚਾ ਦਿੱਤਾ appeared first on punjabitribuneonline.com.


Source link

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …