Home / Punjabi News / ਅਗਵਾਕਾਰਾਂ ਨੇ 7 ਲੱਖ ਦੀ ਫਿਰੌਤੀ ਲੈ ਕੇ ਵਪਾਰੀ ਛੱਡਿਆ

ਅਗਵਾਕਾਰਾਂ ਨੇ 7 ਲੱਖ ਦੀ ਫਿਰੌਤੀ ਲੈ ਕੇ ਵਪਾਰੀ ਛੱਡਿਆ

ਰਵਿੰਦਰ ਰਵੀ
ਬਰਨਾਲਾ, 24 ਅਕਤੂਬਰ
ਧਨੌਲਾ ਲਾਗੇ ਹਰੀਗੜ੍ਹ ਪੁਲ ਕੋਲ ਕੁੱਝ ਅਣਪਛਾਤੇ ਵਿਅਕਤੀਆਂ ਨੇ ਬੀਤੀ ਰਾਤ ਸੰਗਰੂਰ ਦੇ ਇੱਕ ਵਪਾਰੀ ਅਤੇ ਉਸ ਦੇ ਡਰਾਈਵਰ ਨੂੰ ਕਾਰ ਸਮੇਤ ਅਗਵਾ ਕਰ ਲਿਆ। ਅਗਵਾਕਾਰ ਵਪਾਰੀ ਤੇ ਡਰਾਈਵਰ ਨੂੰ ਕਈ ਘੰਟੇ ਪਿੰਡਾਂ ਦੇ ਕੱਚੇ ਰਾਹਾਂ ’ਤੇ ਘੁੰਮਾਉਂਦੇ ਰਹੇ ਅਤੇ ਫਿਰੌਤੀ ਵਜੋਂ ਸੱਤ ਲੱਖ ਰੁਪਏ ਦੀ ਰਕਮ ਲੈ ਕੇ ਫ਼ਰਾਰ ਹੋ ਗਏ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਗਵਾ ਅਤੇ ਲੁੱਟ-ਖੋਹ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਵਿਕਰਮ ਗਰਗ ਨੇ ਪੁਲੀਸ ਨੂੰ ਦੱਸਿਆ ਕਿ ਉਹ ਮਾਨਸਾ ਰੋਡ ਬਠਿੰਡਾ ਤੋਂ ਆਪਣੀ ਬੁੱਲੇਟ ਮੋਟਰਸਾਈਕਲ ਦੀ ਏਜੰਸੀ ਦਾ ਕਾਰੋਬਾਰ ਨਬਿੇੜ ਕੇ ਵਾਪਸ ਸੰਗਰੂਰ ਆਪਣੇ ਘਰ ਇਨੋਵਾ ਗੱਡੀ ’ਤੇ ਜਾ ਰਹੇ ਸਨ ਜਿਸ ਨੂੰ ਡਰਾਈਵਰ ਬਡਰੁੱਖਾਂ ਵਾਸੀ ਬਲਜੀਤ ਸਿੰਘ ਚਲਾ ਰਿਹਾ ਸੀ। ਜਦੋਂ ਉਹ ਹਰੀਗੜ੍ਹ ਪੁਲ ਨੇੜੇ ਪੁੱਜੇ ਤਾਂ ਕੁੱਝ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਅਗਵਾਕਾਰ ਕਰੀਬ ਡੇਢ-ਦੋ ਘੰਟੇ ਪਿੰਡਾਂ ਦੇ ਕੱਚੇ ਰਾਹਾਂ ’ਤੇ ਘੁਮਾਉਂਦੇ ਰਹੇ। ਇਸ ਤੋਂ ਬਾਅਦ 7 ਲੱਖ ਰੁਪਏ ਦੀ ਫਿਰੌਤੀ ਦੀ ਰਕਮ ਲੈ ਕੇ ਫਰਾਰ ਹੋ ਗਏ। ਥਾਣਾ ਧਨੌਲਾ ਇੰਚਾਰਜ ਲਖਵਿੰਦਰ ਸਿੰਘ ਨੇ ਕਿਹਾ ਕਿ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ ਨੇ ਕਿਹਾ ਕਿ ਮੁਲਜ਼ਮਾਂ ਦੀ ਭਾਲ ਲਈ ਪੁਲੀਸ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ।

The post ਅਗਵਾਕਾਰਾਂ ਨੇ 7 ਲੱਖ ਦੀ ਫਿਰੌਤੀ ਲੈ ਕੇ ਵਪਾਰੀ ਛੱਡਿਆ appeared first on punjabitribuneonline.com.


Source link

Check Also

Top 10 Punjabi News Headlines and Trends from 15 July 2026

School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ …