ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਇੱਕ ਵਾਰ ਫਿਰ ਆਦਮਪੁਰ ਏਅਰਪੋਰਟ ਤੋਂ ਫਲਾਈਟ ਸ਼ੁਰੂ ਹੋਣ ਦੀ ਤਰੀਕ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਸਾਂਪਲਾ ਅਜਿਹਾ ਦਾਅਵਾ ਕਰ ਚੁੱਕੇ ਹਨ।
ਸਾਂਪਲਾ ਨੇ ਕਿਹਾ ਕਿ 14 ਮਈ ਤੋਂ ਫਲਾਈਟ ਦੀ ਬੁਕਿੰਗ ਸ਼ੁਰੂ ਹੋਵੇਗੀ। ਇਸ ਵਾਸਤੇ ਜਲੰਧਰ ਦੇ ਇੱਕ ਹੋਟਲ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਤੋਂ ਬਾਅਦ ਮਜ਼ਦੂਰ ਦਿਹਾੜੇ ‘ਤੇ ਇੱਕ ਮਈ ਨੂੰ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਉੱਡੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਫਲਾਈਟ ਸ਼ੁਰੂ ਹੋਣ ਵਿੱਚ ਕਈ ਅੜਚਣਾਂ ਸੀ ਪਰ ਹੁਣ ਸਾਰੀਆਂ ਖਤਮ ਹੋ ਗਈਆਂ ਹਨ।
ਉਡਾਣਾਂ ਸ਼ੁਰੂ ਕਰਨ ਵਾਲੀ ਕੰਪਨੀ ਨਾਲ ਇਹ ਵੀ ਗੱਲਬਾਤ ਹੋਈ ਹੈ ਕਿ ਜਿਨ੍ਹਾਂ ਨੇ ਦਿੱਲੀ ਤੋਂ ਬਾਅਦ ਅੱਗੇ ਦੀ ਫਲਾਈਟ ਲੈਣੀ ਹੋਵੇਗੀ, ਉਨ੍ਹਾਂ ਨੂੰ ਜ਼ਿਆਦਾ ਲਗੇਜ਼ ਲਿਜਾਉਣ ਦੀ ਵੀ ਛੋਟ ਮਿਲੇਗੀ। ਸਾਂਪਲਾ ਨੇ ਕਿਹਾ ਕਿ ਏਅਰਪੋਰਟ ਸ਼ੁਰੂ ਹੋਣ ਵਾਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਸ ਸਮਾਗਮ ਵਿੱਚ ਸ਼ਾਮਲ ਹੋਣਗੇ ਕਿਉਂਕਿ ਇਹ ਦੋਵੇਂ ਸਰਕਾਰਾਂ ਦਾ ਮਸਲਾ ਹੈ।
Asian Tribune Your Multilingual Newspaper covering World and local news News