Home / Punjabi News / ਇਸਰੋ ਵੱਲੋਂ ਗਗਨਯਾਨ ਮਿਸ਼ਨ ਲਈ ਪੈਰਾਸ਼ੂਟ ਪ੍ਰੀਖਣ

ਇਸਰੋ ਵੱਲੋਂ ਗਗਨਯਾਨ ਮਿਸ਼ਨ ਲਈ ਪੈਰਾਸ਼ੂਟ ਪ੍ਰੀਖਣ

ਬੰਗਲੂਰੂ, 7 ਮਾਰਚ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਮਨੁੱਖੀ ਪੁਲਾੜ ਉਡਾਣ ਮਿਸ਼ਨ ‘ਗਗਨਯਾਨ’ ਦੀਆਂ ਤਿਆਰੀਆਂ ਤਹਿਤ ਪੈਰਾਸ਼ੂਟ ਦੀ ਕਲੱਸਟਰ ਤਾਇਨਾਤੀ ਸਬੰਧੀ ਪ੍ਰੀਖਣ ਕਰਵਾਏ। ਇਸਰੋ ਨੇ ਚੰਡੀਗੜ੍ਹ ਸਥਿਤ ਟਰਮੀਨਲ ਬਲਿਸਟਿਕਸ ਰਿਚਰਸ ਲੈਬਾਰਟਰੀ (ਟੀਬੀਆਰਐਲ) ਵਿੱਚ ਗਗਨਯਾਨ ਪਾਇਲਟ ਅਤੇ ਅਪੈਕਸ ਕਵਰ ਸੈਪਰੇਸ਼ਨ ਪੈਰਾਸ਼ੂਟ ਦੇ ‘ਰੇਲ ਟਰੈਕ ਰਾਕੇਟ ਸਲੇਡ’ ਦੀ ਤਾਇਨਾਤੀ ਦਾ ਪ੍ਰੀਖਣ ਕੀਤਾ। ਇਸਰੋ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਇਹ ਪਾਇਲਟ ਪੈਰਾਸ਼ੂਟ ਗਗਨਯਾਨ ਮਿਸ਼ਨ ਵਿੱਚ ਮੁੱਖ ਪੈਰਾਸ਼ੂਟ ਨੂੰ ਤਾਇਨਾਤ ਕਰਨ ਲਈ ਵਰਤੇ ਜਾਂਦੇ ਹਨ। ਗਗਨਯਾਨ ਪੈਰਾਸ਼ੂਟ ਸਿਸਟਮ ਨੂੰ ਵਿਕਰਮ ਸਾਰਾਭਾਈ ਸਪੇਸ ਸੈਂਟਰ, ਤਿਰੂਵਨੰਤਪੁਰਮ ਅਤੇ ਏਰੀਅਲ ਡਿਲੀਵਰੀ ਰਿਚਰਸ ਐਂਡ ਡਿਵੈਲਪਮੈਂਟ ਅਸਟੈਬਲਿਸ਼ਮੈਂਟ ਆਗਰਾ ਨੇ ਸਾਂਝੇ ਤੌਰ ‘ਤੇ ਤਿਆਰ ਕੀਤਾ ਹੈ। -ਪੀਟੀਆਈ


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …