ਹੁਸ਼ਿਆਰੁਪਰ– ਬੀਤੇ ਦਿਨੀਂ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਗਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਦੇ ਸਮਰਥਨ ਵਿਚ ਪਾਰਟੀ ਦੇ ਇਕ ਹੋਰ ਆਗੂ ਆ ਗਏ ਹਨ। ਗੜ੍ਹਸ਼ੰਕਰ ਤੋਂ ਪਾਰਟੀ ਦੇ ਵਿਧਾਇਕ ਜੈ ਸਿੰਘ ਰੋੜੀ ਨੇ ਸੁਖਪਾਲ ਖਹਿਰਾ ਧੜੇ ਦੀ ਹਿਮਾਇਤ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਵਿਧਾਇਕ ਰੋੜੀ ਦੇ ਸਮਰਥਨ ਤੋਂ ਬਾਅਦ ਖਹਿਰਾ ਧੜੇ ਦੀ ਹਿਮਾਇਤ ਕਰਨ ਵਾਲੇ ਵਿਧਾਇਕਾਂ ਦੀ ਗਿਣਤੀ 7 ਹੋ ਗਈ ਹੈ।
ਵਿਧਾਇਕ ਜੈ ਸਿੰਘ ਰੋੜੀ ਨੇ ਆਪਣੇ ਫੇਸਬੁੱਕ ਪੇਜ ‘ਤੇ ਸੁਖਪਾਲ ਸਿੰਘ ਖਹਿਰਾ ਨੂੰ ਸਮਰਥਨ ਦਿੰਦਿਆਂ ਲਿਖਿਆ ਹੈ ਕਿ ਸਤਿਕਾਰਯੋਗ ਦੋਸਤੋ, ਮੈਂ ਆਪਣੀ ਜ਼ਮੀਰ, ਹਲਕਾ ਗੜਸ਼ੰਕਰ ਦੇ ਵਲੰਟੀਅਰਸ ਅਤੇ ਸਮੂਹ ਪੰਜਾਬੀਆਂ ਦੀਆਂ ਭਾਵਨਾਵਾਂ ਅਨੁਸਾਰ ਅੱਜ ਪੰਜਾਬ ਦੇ ਹਿੱਤ ਵਿੱਚ ਖੜੇ ਸੁਖਪਾਲ ਸਿੰਘ ਖਹਿਰਾ ਅਤੇ ਸਤਿਕਾਰਯੋਗ ਐਮ.ਐਲ.ਏ ਸਾਹਿਬਾਨ ਦਾ ਸਾਥ ਦੇਣ ਦਾ ਐਲਾਨ ਕਰਦਾ ਹਾਂ।
ਵਰਨਣਯੋਗ ਹੈ ਕਿ ਬੀਤੇ 2 ਅਗਸਤ ਨੂੰ ਸੁਖਪਾਲ ਸਿੰਘ ਖਹਿਰਾ ਵਲੋਂ ਬਠਿੰਡਾ ਵਿਖੇ ਇਕੱਠ ਕੀਤਾ ਗਿਆ ਸੀ ਜਿਸ ਵਿਚ ਪਾਰਟੀ ਦੇ 6 ਵਿਧਾਇਕਾਂ ਕੰਵਰ ਸੰਧੂ, ਨਾਜ਼ਰ ਸਿੰਘ, ਪਿਰਮਲ ਸਿੰਘ, ਬਲਦੇਵ ਸਿੰਘ, ਕੁਲਵੰਤ ਸਿੰਘ ਅਤੇ ਜਗਤਾਰ ਸਿੰਘ ਜੱਗਾ ਨੇ ਹਾਈਕਮਾਂਡ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਸ਼ਿਰਕਤ ਕੀਤੀ ਸੀ।
Check Also
Mansa ‘ਚ ਅਕਾਲੀ ਆਗੂ ਕਾਲਾ ਜਵੰਦਾ ’ਤੇ ਫਾਇਰਿੰਗ, ਹਮਲਾਵਰਾਂ ਦੀ CCTV ਫੁਟੇਜ ਆਈ ਸਾਹਮਣੇ
SAD leader Kala Jawanda Firing : ਮਾਨਸਾ ਦੇ ਬਰੇਟਾ ਕਸਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ …
Asian Tribune Your Multilingual Newspaper covering World and local news News