Home / Punjabi News / BJP ਵਿਧਾਇਕ ਪੂਰਨ ਪ੍ਰਕਾਸ਼ ‘ਤੇ ਜਾਨਲੇਵਾ ਹਮਲਾ

BJP ਵਿਧਾਇਕ ਪੂਰਨ ਪ੍ਰਕਾਸ਼ ‘ਤੇ ਜਾਨਲੇਵਾ ਹਮਲਾ

BJP ਵਿਧਾਇਕ ਪੂਰਨ ਪ੍ਰਕਾਸ਼ ‘ਤੇ ਜਾਨਲੇਵਾ ਹਮਲਾ

ਮਥੁਰਾ— ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਪੂਰਨ ਪ੍ਰਕਾਸ਼ ਉਸ ਸਮੇਂ ਵਾਲ-ਵਾਲ ਬਚ ਗਏ ਜਦੋਂ ਉਨ੍ਹਾਂ ਨੂੰ ਨਿਸ਼ਾਨਾਂ ਬਣਾ ਕੇ ਉਨ੍ਹਾਂ ਦੀ ਕਾਰ ‘ਤੇ ਪੱਥਰ ਸੁੱਟਿਆ ਗਿਆ। ਵਿਧਾਇਕ ਪੂਰਨ ਪ੍ਰਕਾਸ਼ ਨੇ ਦੱਸਿਆ ਕਿ ਉਹ ਲੋਹਬਨ ਦੇ ਨੇੜੇ ਨਗਲਾ ਚੀਤੀ ਤੋਂ ਨੀਂਹ ਪੱਥਰ ਰੱਖ ਕੇ ਵਾਪਿਸ ਆ ਰਹੇ ਸਨ। ਮਹਾਬਨ ਖੇਤਰ ਦੇ ਮਬਾਬਨ ਕਸਬੇ ਦੇ ਕੋਲ ਕਿਸੇ ਆਸਾਮਜਿਕ ਤੱਤ ਨੇ ਉਨ੍ਹਾਂ ਨੂੰ ਨਿਸ਼ਾਨਾਂ ਬਣਾ ਕੇ ਕਾਰ ‘ਤੇ ਪੱਥਰ ਸੁਟਿਆ, ਜਿਸ ਨਾਲ ਕਾਰ ਦੇ ਸ਼ੀਸ਼ੇ ‘ਚ ਵੱਡਾ ਛੇਕ ਹੋ ਗਿਆ।
ਉਨ੍ਹਾਂ ਨੇ ਕਿਹਾ ਕਿ ਜੇਕਰ ਪੱਥਰ ਸੁੱਟਣ ਕਾਰਨ ਛੇਕ ਕੁਝ ਵੱਡਾ ਹੋ ਜਾਂਦਾ ਤਾਂ ਉਸ ਨਾਲ ਗਹਿਰਾ ਸੱਟ ਲੱਗ ਸਕਦੀ ਸੀ। ਵਿਧਾਇਕ ਨੂੰ ਸ਼ੱਕ ਹੈ ਕਿ ਉਨ੍ਹਾਂ ‘ਤੇ ਫਾਇਰਿੰਗ ਵੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਬਿਨਾ ਰੁਕੇ ਅੱਗੇ ਵਧ ਆਏ ਅਤੇ ਇਸ ਦੀ ਸੂਚਨਾ ਐੱਸ.ਐੱਸ. ਪੀ ਬਬਲੂ ਕੁਮਾਰ ਨੂੰ ਦਿੱਤੀ ਗਈ। ਘਟਨਾ ਦੀ ਜਾਂਚ ਕਰਾ ਕੇ ਪੱਥਰ ਸੁੱਟਣ ਵਾਲੇ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਉਸ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …