Home / Punjabi News / ਆਸਟਰੇਲੀਆ ਨਾਲ ਵਪਾਰ ਸਮਝੌਤੇ ਤਹਿਤ ਗਹਿਣਿਆਂ ਦੀ ਪਹਿਲੀ ਖੇਪ ਰਵਾਨਾ

ਆਸਟਰੇਲੀਆ ਨਾਲ ਵਪਾਰ ਸਮਝੌਤੇ ਤਹਿਤ ਗਹਿਣਿਆਂ ਦੀ ਪਹਿਲੀ ਖੇਪ ਰਵਾਨਾ

ਮੁੰਬਈ, 29 ਦਸੰਬਰ

ਭਾਰਤ ਆਸਟਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ਈਸੀਟੀਏ) ਤਹਿਤ ਗਹਿਣਿਆਂ ਦੀ ਪਹਿਲੀ ਖੇਪ ਅੱਜ ਮੁੰਬਈ, ਸੂਰਤ ਅਤੇ ਚੇਨਈ ਤੋਂ ਰਵਾਨਾ ਕੀਤੀ ਗਈ। ਨਗ ਅਤੇ ਗਹਿਣੇ ਬਰਾਮਦ ਪ੍ਰਮੋਸ਼ਨ ਕੌਂਸਲ(ਜੀਜੇਈਪੀਸੀ) ਨੇ ਇਹ ਜਾਣਕਾਰੀ ਦਿੱਤੀ। ਜੀਜੇਈਪੀਸੀ ਨੇ ਬਿਆਨ ਵਿੱਚ ਕਿਹਾ ਹੈ ਕਿ ਕੇਂਦਰੀ ਮੰਤਰੀ ਪੀਯੂੂਸ਼ ਗੋਇਲ ਨੇ 29 ਦਸੰਬਰ ਨੂੰ ਮੁੰਬਈ ਵਿੱਚ ਭਾਰਤ ਆਸਟਰੇਲੀਆ ਮੁਕਤ ਵਪਾਰ ਸਮਝੌਤੇ ਤਹਿਤ ਪਹਿਲੀ ਖੇਪ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।-ਪੀਟੀਆਈ


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …