Home / World / ‘ਆਪ’ ਨੇ ਫੇਲ ਕੀਤੀ ਬੋਲੀ ਦੀ ਆਡ਼ ‘ਚ ਮਾਈਨਿੰਗ ਮਾਫੀਏ ਦੀ ਸਾਜਿਸ਼

‘ਆਪ’ ਨੇ ਫੇਲ ਕੀਤੀ ਬੋਲੀ ਦੀ ਆਡ਼ ‘ਚ ਮਾਈਨਿੰਗ ਮਾਫੀਏ ਦੀ ਸਾਜਿਸ਼

‘ਆਪ’ ਨੇ ਫੇਲ ਕੀਤੀ ਬੋਲੀ ਦੀ ਆਡ਼ ‘ਚ ਮਾਈਨਿੰਗ ਮਾਫੀਏ ਦੀ ਸਾਜਿਸ਼

2ਚੰਡੀਗਡ਼ – ਆਮ ਆਦਮੀ ਪਾਰਟੀ ਨੇ ਬੀਤੇ ਦਿਨੀ ਰੇਤਾ ਬਜਰੀ ਦੀਆਂ 89 ਖੱਡਾਂ ਦੀ ਬੋਲੀ ਰਾਹੀਂ ਮਾਈਨਿੰਗ ਮਾਫੀਆ ਵਲੋਂ ਕਬਜਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਆਮ ਆਦਮੀ ਪਾਰਟੀ ਨੇ ਫੇਲ ਕਰ ਦਿੱਤਾ ਹੈ। ਬੁੱਧਵਾਰ ਨੂੰ ਜਾਰੀ ਪ੍ਰੈਸ ਨੋਟ ਵਿਚ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਮਾਈਨਿੰਗ ਮਾਫੀਆ ਵਲੋਂ ਰੇਤਾ ਬਜਰੀ ਕਾਰੋਬਾਰ ਉਪਰ ਬੋਲੀ ਦੀ ਆਡ਼ ‘ਚ ਜਿਸ ਤਰਾਂ ਫਿਰ ਤੋਂ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਸਨੂੰ ਆਮ ਆਦਮੀ ਪਾਰਟੀ ਨੇ ਤੱਥਾਂ ਅਤੇ ਅੰਕਡ਼ਿਆਂ ਸਹਿਤ ਜਨਤਕ ਤੌਰ ਤੇ ਨੰਗਾ ਕੀਤਾ ਸੀ। ਨਤੀਜੇ ਵਜੋਂ ਪੈਸੇ ਭਰਨ ਵੀ ਨਹੀਂ ਆਏ।
ਉਨਾਂ ਕਿਹਾ ਕਿ ਮੁੱਖ ਵਿਰੋਧੀ ਧਿਰ ਵਜੋੋਂ ਆਮ ਆਦਮੀ ਪਾਰਟੀ ਨੇ ਚੌਕਸੀ ਵਰਤਦੇ ਹੋਏ ਸੂਬੇ ਵਿਚ ਪਹਿਲਾਂ ਵਾਂਗ ਨਜਾਇਜ ਮਾਈਨਿੰਗ ਗੁੰਡਾ ਟੈਕਸ ਦਾ ਧੰਦਾ ਜਾਰੀ ਹੋਣ ਦੀ ਇਹ ਮੌਜੂਦਾ ਸਰਕਾਰ ਵਿਚ ਪਹਿਲੀ ਸਾਜਿਸ਼ ਫੇਲ ਹੋ ਗਈ ਹੈ। ਇਸ ਸਾਜਿਸ਼ ਦੇ ਨਾਲ ਜਿੱਥੇ ਇਕ ਪਾਸੇ ਲੋਕਾਂ ਨੂੰ ਰੇਤਾ ਬਜਰੀ ਬੇਹੱਦ ਮਹਿੰਗਾ ਮਿਲਣਾ ਸੀ ਉਥੇ ਹੀ ਕੁਦਰਤੀ ਸਰੋਤਾਂ ਦੀ ਦੱਬ ਕੇ ਤਬਾਹੀ ਵੀ ਹੋਣੀ ਸੀ।
ਆਮ ਆਦਮੀ ਪਾਰਟੀ ਨੇ ਤੁਰੰਤ ਇਸ ਸਾਜਿਸ਼ ਨੂੰ ਬੇਨਕਾਬ ਕਰਦਿਆਂ ਸਰਕਾਰ ਨੂੰ ਮਾਈਨਿੰਗ ਪਾਲਿਸੀ ਰਿਵਿੳੂ ਕਰਨ ਦੀ ਸਲਾਹ ਦਿੱਤੀ ਸੀ। ਪੰਜਾਬ ਸਰਕਾਰ ਜੇਕਰ ਲੋਕ ਹਿੱਤ ਵਿਚ ਸਸਤਾ ਰੇਤਾ ਬਜਰੀ ਉਪਲਬੱਧ ਕਰਵਾਉਣ ਲਈ ਅਤੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਲਈ ਆਪਣੀ ਮਾਈਨਿੰਗ ਪਾਲਿਸੀ ਰਿਵਿੳੂ ਕਰਦੀ ਹੈ ਤਾਂ ਆਮ ਆਦਮੀ ਪਾਰਟੀ ਸਵਾਗਤ ਕਰੇਗੀ। ਪਰ ਉਨਾਂ ਨਾਲ ਹੀ ਸਾਵਧਾਨ ਕੀਤਾ ਤਾਂ ਆਮ ਆਦਮੀ ਪਾਰਟੀ ਜਿੰਮੇਦਾਰ ਵਿਰੋਧੀ ਧਿਰ ਵਜੋਂ ਜਨਤਾ ਅਤੇ ਕੁਦਰਤੀ ਵਸੀਲਿਆਂ ਦੀ ਲੁੱਟ ਦਾ ਡੱਟ ਕੇ ਵਿਰੋਧ ਕਰੇਗੀ।
ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਮਾਈਨਿੰਗ ਮਾਫੀਆ ਵਿਰੁੱਧ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਐਡਵੋਕੇਟ ਦਿਨੇਸ਼ ਚੱਢਾ ਨੇ ਮੰਗ ਕੀਤੀ ਕਿ ਹੁਣ ਤੱਕ ਸੂਬੇ ਵਿਚ ਨਜਾਇਜ ਮਾਈਨਿੰਗ ਅਤੇ ਗੁੰਡਾ ਟੈਕਸ ਦਾ ਧੰਦਾ ਕਰਨ ਵਾਲੇ ਮਾਫੀਏ ਵਿਰੁੱਧ ਤੁਰੰਤ ਕਾਰਵਾਈ ਕਰੇ ਅਤੇ ਇਸਨੂੰ ਬਲੈਕ ਲਿਸਟ ਵੀ ਕਰੇ, ਤਾਂਕਿ ਭਵਿੱਖ ਵਿਚ ਇਹ ਮਾਫੀਆ ਰੇਤਾ ਬਜਰੀ ਉਤੇ ਕਬਜਾ ਨਾ ਕਰ ਸਕੇ। ਚੱਢਾ ਨੇ  ਕਿਹਾ ਕਿ ਜੇਕਰ ਸਰਕਾਰ ਇਸ ਮਾਫੀਏ ਵਿਰੁੱਧ ਕਾਰਵਾਈ ਕਰਨ ਦੀ ਇੱਛਾ ਰੱਖਦੀ ਹੈ ਤਾਂ ਆਮ ਆਦਮੀ ਪਾਰਟੀ ਅਜਿਹੇ ਮਾਫੀਏ ਦੇ ਪੁਖਤਾ ਸਬੂਤ ਸਰਕਾਰ ਦੇ ਹਵਾਲੇ ਕਰ ਸਕਦੀ ਹੈ, ਨਾਲ ਹੀ ਜੇਕਰ ਸਰਕਾਰ ਇਸ ਮਾਫੀਏ ਵਿਰੁੱਧ ਕਾਰਵਾਈ ਨਹੀਂ ਕਰਦੀ ਤਾਂ ਆਮ ਆਦਮੀ ਪਾਰਟੀ ਨੂੰ ਹੋਰ ਜਨਤਕ ਜਾਂ ਕਾਨੂੰਨੀ ਰਾਹ ਅਪਣਾਉਣੇ ਪੈਣਗੇ, ਪਰ ਭਵਿੱਖ ਵਿਚ ਅਜਿਹੀ ਮਾਫੀਏ ਵਲੋਂ ਲੋਕਾਂ ਦੀ ਲੁੱਟ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …