Home / Punjabi News / ਆਈਪੀਐੱਸ ਅਧਿਕਾਰੀ ਨੂੰ ਖ਼ਾਲਿਸਤਾਨੀ ਕਹਿਣ ਖ਼ਿਲਾਫ਼ ਕੋਲਕਾਤਾ ’ਚ ਸਿੱਖਾਂ ਨੇ ਭਾਜਪਾ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ

ਆਈਪੀਐੱਸ ਅਧਿਕਾਰੀ ਨੂੰ ਖ਼ਾਲਿਸਤਾਨੀ ਕਹਿਣ ਖ਼ਿਲਾਫ਼ ਕੋਲਕਾਤਾ ’ਚ ਸਿੱਖਾਂ ਨੇ ਭਾਜਪਾ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ

ਕੋਲਕਾਤਾ, 21 ਫਰਵਰੀ
200 ਦੇ ਕਰੀਬ ਸਿੱਖਾਂ ਨੇ ਅੱਜ ਇਥੇ ਭਾਜਪਾ ਦਫ਼ਤਰ ਦੇ ਬਾਹਰ ਆਈਪੀਐੱਸ ਅਧਿਕਾਰੀ ਨਾਲ ਇਕਮੁੱਠਤਾ ਪ੍ਰਗਟਾਉਂਦਿਆਂ ਪ੍ਰਦਰਸ਼ਨ ਕੀਤਾ। ਆਈਪੀਐੱਸ ਅਧਿਕਾਰੀ ਦਾ ਦੋਸ਼ ਹੈ ਕਿ ਭਾਜਪਾ ਆਗੂ ਸ਼ੁਭੇਂਦੂ ਅਧਿਕਾਰੀ ਨੇ ਉਨ੍ਹਾਂ ਨੂੰ ‘ਖਾਲਿਸਤਾਨੀ’ ਕਿਹਾ ਸੀ। ਸ਼ੁਭੇਂਦੂ ਅਧਿਕਾਰੀ ਨੇ ਭਾਜਪਾ ਦੇ ਇਕ ਹੋਰ ਆਗੂ ਅਗਨੀਮਿੱਤਰਾ ਪਾਲ ਨਾਲ ਮਿਲ ਕੇ ਦਾਅਵਾ ਕੀਤਾ ਕਿ ਆਈਪੀਐੱਸ ਅਧਿਕਾਰੀ ਜਸਪ੍ਰੀਤ ਸਿੰਘ ਆਪਣੀ ਡਿਊਟੀ ਨਹੀਂ ਨਿਭਾਅ ਰਹੇ ਪਰ ਉਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਕਿ ਪਾਰਟੀ ਦੇ ਕਿਸੇ ਵੀ ਵਰਕਰ ਨੇ ਆਈਪੀਐੱਸ ਅਧਿਕਾਰੀ ਨੂੰ ‘ਖ਼ਾਲਿਸਤਾਨੀ’ ਕਿਹਾ ਸੀ। ਅਗਨੀਮਿੱਤਰਾ ਪਾਲ ਨੇ ਦਾਅਵਾ ਕੀਤਾ, ‘ਕਿਸੇ ਨੇ ਵੀ ਉਨ੍ਹਾਂ ਨਾਲ ਦੁਰਵਿਵਹਾਰ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੇ ‘ਖਾਲਿਸਤਾਨੀ’ ਸ਼ਬਦ ਦੀ ਵਰਤੋਂ ਕੀਤੀ ਹੈ।’

The post ਆਈਪੀਐੱਸ ਅਧਿਕਾਰੀ ਨੂੰ ਖ਼ਾਲਿਸਤਾਨੀ ਕਹਿਣ ਖ਼ਿਲਾਫ਼ ਕੋਲਕਾਤਾ ’ਚ ਸਿੱਖਾਂ ਨੇ ਭਾਜਪਾ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ appeared first on Punjabi Tribune.


Source link

Check Also

ਸੈਮਸੰਗ ਨੇ ਏਆਈ ਨਾਲ ਲੈਸ ਲੈਪਟਾਪ ਲਾਂਚ ਕੀਤਾ

ਨਵੀਂ ਦਿੱਲੀ, 3 ਜੁਲਾਈ ਸੈਮਸੰਗ ਨੇ ਭਾਰਤ ਵਿਚ ਨਵਾਂ ਲੈਪਟਾਪ ਗਲੈਕਸੀ ਬੁਕ 4 ਅਲਟਰਾ ਲਾਂਚ …