Home / Punjabi News / ਅੱਥਰੂ ਗੈਸ ਦੇ ਮਾੜੇ ਪ੍ਰਭਾਵ ਕਾਰਨ ਧਰਨਾਕਾਰੀ ਕਿਸਾਨਾਂ ਦੀ ਸਿਹਤ ’ਤੇ ਪੈ ਰਿਹਾ ਅਸਰ

ਅੱਥਰੂ ਗੈਸ ਦੇ ਮਾੜੇ ਪ੍ਰਭਾਵ ਕਾਰਨ ਧਰਨਾਕਾਰੀ ਕਿਸਾਨਾਂ ਦੀ ਸਿਹਤ ’ਤੇ ਪੈ ਰਿਹਾ ਅਸਰ

ਖੇਤਰੀ ਪ੍ਰਤੀਨਿਧ

ਪਟਿਆਲਾ,14 ਮਾਰਚ

ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਪਟਿਆਲਾ ਦੇ ਪ੍ਰਧਾਨ ਪ੍ਰੋ. ਰਣਜੀਤ ਸਿੰਘ ਘੁੰਮਣ ਅਤੇ ਸਕੱਤਰ ਵਿਧੂ ਸ਼ੇਖਰ ਭਾਰਦਵਾਜ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਪਿਛਲੇ ਦਿਨੀਂ ਪਟਿਆਲੇ ਜ਼ਿਲ੍ਹੇ ਵਿੱਚ ਹਰਿਆਣਾ ਦੇ ਬਾਰਡਰਾਂ ’ਤੇ ਧਰਨਿਆਂ ’ਤੇ ਬੈਠੇ ਕਿਸਾਨਾਂ ਉਪਰ ਹਰਿਆਣਾ ਪੁਲੀਸ ਵਲੋਂ ਵਰਤੀ ਅੱਥਰੂ ਗੈਸ ਬੜੀ ਘਾਤਕ ਸਾਬਤ ਹੋ ਰਹੀ ਹੈ। ਗੈਸ ਨੇ ਕਿਸਾਨ ਜ਼ਖਮੀ ਵੀ ਕੀਤੇ ਤੇ ਕਿਸਾਨਾਂ ’ਤੇ ਗੈਸ ਧੀਮੇ ਜ਼ਹਿਰ ਦਾ ਅਸਰ ਕਰ ਰਹੀ ਹੈ ਜਿਸ ਦੇ ਸਿੱਟੇ ਵਜੋਂ ਦੋ ਕਿਸਾਨ ਮਨਜੀਤ ਸਿੰਘ ਤੇ ਬਲਦੇਵ ਸਿੰਘ ਪਿੰਡ ਕਾਂਗਥਲਾ ਨੇ ਗੈਸ ਦੇ ਅਸਰ ਹੇਠ ਫੇਫੜੇ ਖਰਾਬ ਹੋਣ ’ਤੇ ਜਾਨ ਗੁਆ ਬੈਠੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਬਹੁਤ ਧਰਨਾਕਾਰੀਆਂ ’ਤੇ ਅਜੇ ਵੀ ਅਸਰ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਧਰਨਾਕਾਰੀ ਕਿਸਾਨਾਂ ’ਤੇ ਗੈਸ ਦੇ ਅਸਰ ਦੀ ਜਾਂਚ ਕਰਾਈ ਜਾਵੇ, ਤਾਂ ਕਿ ਹੋਰ ਕਿਸਾਨ ਗੈਸ ਦੇ ਅਸਰ ਦੇ ਨੁਕਸਾਨ ਤੋਂ ਬਚ ਸਕਣ। ਉਨ੍ਹਾਂ ਦਾ ਕਹਿਣਾ ਸੀ ਕਿ ਧਰਨਾਕਾਰੀਆਂ ਦੀ ਸਕ੍ਰੀਨਿੰਗ ਜਾਂਚ ਤੁਰੰਤ ਕਰਵਾਈ ਜਾਣੀ ਚਾਹੀਦੀ ਹੈ।

The post ਅੱਥਰੂ ਗੈਸ ਦੇ ਮਾੜੇ ਪ੍ਰਭਾਵ ਕਾਰਨ ਧਰਨਾਕਾਰੀ ਕਿਸਾਨਾਂ ਦੀ ਸਿਹਤ ’ਤੇ ਪੈ ਰਿਹਾ ਅਸਰ appeared first on Punjabi Tribune.


Source link

Check Also

ਸੈਮਸੰਗ ਨੇ ਏਆਈ ਨਾਲ ਲੈਸ ਲੈਪਟਾਪ ਲਾਂਚ ਕੀਤਾ

ਨਵੀਂ ਦਿੱਲੀ, 3 ਜੁਲਾਈ ਸੈਮਸੰਗ ਨੇ ਭਾਰਤ ਵਿਚ ਨਵਾਂ ਲੈਪਟਾਪ ਗਲੈਕਸੀ ਬੁਕ 4 ਅਲਟਰਾ ਲਾਂਚ …