Home / Punjabi News / ਅਸੀਂ ਯੂਕਰੇਨ ਨਾਲ ਲੜਾਈ ਖਤਮ ਕਰਨ ਲਈ ਗੱਲਬਾਤ ਕਰਾਂਗੇ ਪਰ ਫ਼ੌਜੀ ਅੱਡਿਆਂ ਨੂੰ ਤਬਾਹ ਕਰਨਾ ਜਾਰੀ ਰਹੇਗਾ: ਰੂਸੀ ਵਿਦੇਸ਼ ਮੰਤਰੀ

ਅਸੀਂ ਯੂਕਰੇਨ ਨਾਲ ਲੜਾਈ ਖਤਮ ਕਰਨ ਲਈ ਗੱਲਬਾਤ ਕਰਾਂਗੇ ਪਰ ਫ਼ੌਜੀ ਅੱਡਿਆਂ ਨੂੰ ਤਬਾਹ ਕਰਨਾ ਜਾਰੀ ਰਹੇਗਾ: ਰੂਸੀ ਵਿਦੇਸ਼ ਮੰਤਰੀ

ਕੀਵ, 3 ਮਾਰਚ

ਰੂਸ ਦੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁਲਕ ਯੂਕਰੇਨ ਵਿੱਚ ਲੜਾਈ ਖਤਮ ਕਰਨ ਲਈ ਗੱਲਬਾਤ ਲਈ ਤਿਆਰ ਹੈ ਪਰ ਉਹ ਯੂਕਰੇਨ ਦੇ ਫੌਜੀ ਢਾਂਚੇ ਨੂੰ ਤਬਾਹ ਕਰਨ ਲਈ ਕੋਸ਼ਿਸ਼ ਜਾਰੀ ਰੱਖੇਗਾ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਰੂਸੀ ਵਫ਼ਦ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਯੂਕਰੇਨੀ ਵਾਰਤਾਕਾਰਾਂ ਨੂੰ ਆਪਣੀਆਂ ਮੰਗਾਂ ਸੌਂਪੀਆਂ ਅਤੇ ਅੱਜ ਹੋਣ ਵਾਲੀ ਗੱਲਬਾਤ ਵਿੱਚ ਕੀਵ ਦੇ ਜਵਾਬ ਦੀ ਉਡੀਕ ਕਰ ਰਿਹਾ ਹੈ। ਲਾਵਰੋਵ ਨੇ ਕਿਹਾ ਕਿ ਪੱਛਮ ਨੇ ਯੂਕਰੇਨ ਨੂੰ ਲਗਾਤਾਰ ਹਥਿਆਰਬੰਦ ਕੀਤਾ ਹੈ ਤੇ ਫੌਜਾਂ ਨੂੰ ਸਿਖਲਾਈ ਦਿੱਤੀ ਹੈ। ਯੂਕਰੇਨ ਨੂੰ ਰੂਸ ਦੇ ਖਿਲਾਫ ਵਰਤਣ ਲਈ ਉਥੇ ਅੱਡੇ ਬਣਾਏ ਹਨ।


Source link

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …