Home / Punjabi News / ਯੁਕਰੇਨੀ ਸ਼ਹਿਰ ਖੇਰਸਾਨ ਉੱਤੇ ਰਸ਼ੀਆ ਦਾ ਕਬਜਾ

ਯੁਕਰੇਨੀ ਸ਼ਹਿਰ ਖੇਰਸਾਨ ਉੱਤੇ ਰਸ਼ੀਆ ਦਾ ਕਬਜਾ

ਯੁਕਰੇਨੀ ਸ਼ਹਿਰ ਖੇਰਸਾਨ ਉੱਤੇ ਰਸ਼ੀਆ ਦਾ ਕਬਜਾ

ਦਵਿੰਦਰ ਸਿੰਘ ਸੋਮਲ
ਰਸ਼ੀਆ ਨੂੰ ਹਫਤੇ ਬਾਅਦ ਜਦੋ ਦੀ ਜੰਗ ਸ਼ੁਰੂ ਉਸ ਸਮੇ ਤੋ ਬਾਅਦ ਪਹਿਲੀ ਕਾਮਯਾਬੀ ਸ਼ਹਿਰ ਖਾਰਸੇਨ ਤੇ ਕਾਬਿਜ ਹੋਕੇ ਮਿਲੀ ਹੈ।
ਰਸ਼ੀਆ ਦਾ ਦਾਅਵਾ ਹੈ ਕੇ ਦੱਖਣੀ ਯੁਕਰੇਨ ਦਾ ਬੰਦਰਗਾਹ ਵਾਲਾ ਸ਼ਹਿਰ ਖੇਰਸਨ ਪੂਰੀ ਤਰਾ ਉਹਨਾਂ ਦੇ ਕਾਬੂ ਵਿੱਚ ਹੈ।
ਬੀਤੀ ਰਾਤ ਖੇਰਸਨ ਦੇ ਮੇਅਰ ਨੇ ਰਸ਼ੀਅਨ ਫੋਰਸਸ ਨੂੰ ਬੇਨਤੀ ਕੀਤੀ ਸੀ ਕੇ ਕਿਉਕਿ ਬੜੀ ਗਹਿਗੱਚ ਲੜਾਈ ਹੋਈ ਏ ਇਸ ਲਈ ਸਾਨੂੰ ਲਾਸ਼ਾ ਇਕੱਠੀਆ ਕਰ ਲੇਣ ਦਿਉ ਤੇ ਕਿਸੇ ਵੀ ਸਿਵੀਲੇਈਨ ਨੂੰ ਗੋਲੀ ਨਾ ਮਾਰੋ।ਉਹਨਾਂ ਕਿਹਾ ਕੇ ਇੱਥੇ ਕੋਈ ਯੁਕਰੇਨੀ ਫੌਜੀ ਨਹੀ ਸਿਰਫ ਆਮ ਨਾਗਰਿਕ ਨੇ ਜੋ ਜਿਉਣਾ ਚਾਹੁੰਦੇ ਨੇ।
ਨਿਊ ਜੋਰਕ ਟਾਇਮਜ ਦੀ ਇੱਕ ਰਿਪੋਰਟ ਮੁਤਾਬਿਕ ਮੰਨਿਆ ਜਾ ਰਿਹਾ ਹੈ ਕੀ ਖੇਰਸਨ ਦੇ ਮੇਅਰ Igor Kolykhaev ਨੇ ਰੂਸੀ ਕਮਾਂਡਰ ਨਾਲ ਮੁਲਾਕਾਤ ਕੀਤੀ ਜੋ ਕੀ ਸ਼ਹਿਰ’ ਚ military administration ਸੈਟਅੱਪ ਕਰਨ ਦੀ ਯੋਜਨਾ ‘ਚ ਨੇ।
ਬਾਅਦ ਵਿੱਚ ਉਹਨਾਂ ਆਪਣੀ ਇੱਕ ਫੇਸਬੁੱਕ ਪੋਸਟ ‘ਚ ਕਿਹਾ ਕੇ ਰਸ਼ੀਅਨ ਫੌਜਾ ਸ਼ਹਿਰ ਤੇ ਕਾਬੂ ਪਾ ਚੁੱਕੀਆ ਨੇ।ਉਹਨਾਂ ਨੇ ਸ਼ਹਿਰੀਆ ਨੂੰ ਰੂਸੀਆ ਵਲੋ ਲਾਗੂ ਕੀਤੇ ਜਾ ਰਹੇ ਨਿਯਮ ਮੰਨਣ ਲਈ ਆਖਿਆ।
ਇੱਕ ਹੋਰ ਖੇਤਰੀ ਪ੍ਰਸ਼ਾਸਨ ਦੇ ਆਗੂ ਨੇ ਕਿਹਾ ਕੇ ਰੂਸੀ ਫੌਜਾ ਸ਼ਹਿਰ ਅੰਦਰ ਸਬ ਜਗਾਹ ਨੇ ਅਤੇ ਬਹੁਤ ਖਤਰਨਾਕ ਨੇ।
ਹਾਂਲਾਕਿ ਯੁਕਰੇਨ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕੀ ਸ਼ਹਿਰ ਦੇ ਦੁਆਲੇ ਲੜਾਈ ਜਾਰੀ ਹੈ।

 

The post ਯੁਕਰੇਨੀ ਸ਼ਹਿਰ ਖੇਰਸਾਨ ਉੱਤੇ ਰਸ਼ੀਆ ਦਾ ਕਬਜਾ first appeared on Punjabi News Online.


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …