Home / Punjabi News / ਅਲਾਰਮ ਵੱਜਣ ਮਗਰੋਂ ਗੋ ਫਸਟ ਦਾ ਹਵਾਈ ਜਹਾਜ਼ ਹੰਗਾਮੀ ਹਾਲਤ ’ਚ ਉਤਾਰਿਆ

ਅਲਾਰਮ ਵੱਜਣ ਮਗਰੋਂ ਗੋ ਫਸਟ ਦਾ ਹਵਾਈ ਜਹਾਜ਼ ਹੰਗਾਮੀ ਹਾਲਤ ’ਚ ਉਤਾਰਿਆ

ਕੋਇੰਬਟੂਰ, 12 ਅਗਸਤ

ਬੰਗਲੌਰ ਤੋਂ ਮਾਲਦੀਵਜ਼ ਦੀ ਰਾਜਧਾਨੀ ਮਾਲੇ ਜਾ ਰਹੇ ਗੋ ਫਸਟ ਏਅਰਲਾਈਨ ਦੇ ਜਹਾਜ਼ ਵਿੱਚ ਚਿਤਾਵਨੀ ਅਲਾਰਮ ਵੱਜਣ ਮਗਰੋਂ ਇਸ ਨੂੰ ਕੋਇੰਬਟੂਰ ਹਵਾਈ ਅੱਡੇ ‘ਤੇ ਹੰਗਾਮੀ ਹਾਲਤ ਵਿੱਚ ਉਤਾਰਿਆ ਗਿਆ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇੰਜਣ ਵੱਧ ਗਰਮ ਹੋਣ ਸਬੰਧੀ ਅਲਾਰਮ ਵੱਜਣ ਮਗਰੋਂ ਜਹਾਜ਼ ਨੂੰ ਫੌਰੀ ਉਤਾਰਿਆ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ, ”ਏਅਰਬੱਸ 320 ਨੂੰ ਕੋਇੰਬਟੂਰ ਕੌਮਾਂਤਰੀ ਹਵਾਈ ਅੱਡੇ ‘ਤੇ ਦੁਪਹਿਰ ਲਗਪਗ 12 ਵਜੇ ਉਤਾਰਿਆ ਗਿਆ। ਜਹਾਜ਼ ਦੇ ਦੋਵੇਂ ਇੰਜਣ ਕਥਿਤ ਵੱਧ ਗਰਮ ਹੋਣ ਮਗਰੋਂ ਅਲਾਰਮ ਵੱਜ ਗਿਆ ਅਤੇ ਉਡਾਣ ਨੂੰ ਸੁਰੱਖਿਅਤ ਉਤਾਰਿਆ ਗਿਆ। ਇੰਜਨੀਅਰਾਂ ਨੇ ਇੰਜਣਾਂ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਅਲਾਰਮ ਵਿੱਚ ਕੁੱਝ ਨੁਕਸ ਹੈ ਅਤੇ ਜਹਾਜ਼ ਉਡਾਣ ਭਰਨ ਲਈ ਫਿੱਟ ਹੈ।” ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿੱਚ 92 ਯਾਤਰੀ ਸਵਾਰ ਸਨ।


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …