Home / Punjabi News / ਤਾਇਵਾਨ ਮੁੱਦਾ: ਭਾਰਤ ਵੱਲੋਂ ਖਿੱਤੇ ’ਚ ਤਨਾਅ ਘਟਾਉਣ ਅਤੇ ਇਕਪਾਸੜ ਕਾਰਵਾਈ ਤੋਂ ਬਚਣ ’ਤੇ ਜ਼ੋਰ

ਤਾਇਵਾਨ ਮੁੱਦਾ: ਭਾਰਤ ਵੱਲੋਂ ਖਿੱਤੇ ’ਚ ਤਨਾਅ ਘਟਾਉਣ ਅਤੇ ਇਕਪਾਸੜ ਕਾਰਵਾਈ ਤੋਂ ਬਚਣ ’ਤੇ ਜ਼ੋਰ

ਨਵੀਂ ਦਿੱਲੀ, 12 ਅਗਸਤ

ਤਾਇਵਾਨ ਸੰਕਟ ਬਾਰੇ ਪਹਿਲੀ ਵਾਰ ਪ੍ਰਤੀਕਿਰਿਆ ਦਿੰਦਿਆਂ ਭਾਰਤ ਨੇ ਕਿਹਾ ਕਿ ਉਹ ਚੱਲ ਰਹੇ ਘਟਨਾਕ੍ਰਮ ਤੋਂ ਨੂੰ ਲੈ ਕੇ ਫਿਕਰਮੰਦ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤ ਨੇ ਮੌਜੂਦਾ ਸਥਿਤੀ ਬਦਲਣ ਵਾਲੀ ਕਿਸੇ ਵੀ ਇਕਤਰਫਾ ਕਾਰਵਾਈ ਕਰਨ ਤੋਂ ਦੂਰ ਰਹਿਣ ਅਤੇ ਸਬਰ ਰੱਖਣ ਦੀ ਅਪੀਲ ਕਰਦਿਆਂ ਖਿੱਤੇ ਵਿੱਚ ਸ਼ਾਂਤੀ ਅਤੇ ਸਥਿਰਤਾ ਬਰਕਰਾਰ ਰੱਖਣ ‘ਤੇ ਵੀ ਜ਼ੋਰ ਦਿੱਤਾ ਹੈ। ਦੱਸਣਯੋਗ ਹੈ ਕਿ ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਵੱਲੋਂ ਹਾਲ ‘ਚ ਹੀ ਤਾਇਵਾਨ ਦਾ ਦੌਰਾ ਕੀਤੇ ਜਾਣ ਮਗਰੋਂ ਚੀਨ ਵੱਲੋਂ ਤਾਇਵਾਨ ਦੇ ਆਲੇ ਦੁਆਲੇ ਵੱਡੀਆਂ ਫੌਜੀ ਮਸ਼ਕਾਂ ਕੀਤੀਆਂ ਜਾ ਰਹੀ ਹਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ, ”ਹੋਰ ਕਈ ਦੇਸ਼ਾਂ ਵਾਂਗ ਭਾਰਤ ਵੀ ਹਾਲੀਆ ਘਟਨਾਕ੍ਰਮਾਂ ਨੂੰ ਲੈ ਕੇ ਫਿਕਰਮੰਦ ਹੈ। ਅਸੀਂ ਮੌਜੂਦਾ ਸਥਿਤੀ ਬਦਲਣ ਵਾਲੀ ਕਿਸੇ ਵੀ ਇਕਤਰਫਾ ਕਾਰਵਾਈ ਕਰਨ ਤੋਂ ਦੂਰ ਰਹਿਣ ਅਤੇ ਸਬਰ ਰੱਖਣ ਅਤੇ ਖਿੱਤੇ ਵਿੱਚ ਤਨਾਅ ਘਟਾਉਣ ਅਤੇ ਸ਼ਾਂਤੀ ਅਤੇ ਸਥਿਰਤਾ ਬਰਕਰਾਰ ਰੱਖਣ ਲਈ ਕੋਸ਼ਿਸ਼ਾਂ ਕਰਨ ਦੀ ਅਪੀਲ ਕਰਦੇੇ ਹਾਂ।’ -ਪੀਟੀਆਈ


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …