Home / Punjabi News / ਅਰੁਣਾਚਲ ਪ੍ਰਦੇਸ਼ ‘ਚ ਬੱਦਲ ਫਟਣ ਨਾਲ ਆਇਆ ਹੜ੍ਹ, 800 ਲੋਕ ਫਸੇ

ਅਰੁਣਾਚਲ ਪ੍ਰਦੇਸ਼ ‘ਚ ਬੱਦਲ ਫਟਣ ਨਾਲ ਆਇਆ ਹੜ੍ਹ, 800 ਲੋਕ ਫਸੇ

ਅਰੁਣਾਚਲ ਪ੍ਰਦੇਸ਼ ‘ਚ ਬੱਦਲ ਫਟਣ ਨਾਲ ਆਇਆ ਹੜ੍ਹ, 800 ਲੋਕ ਫਸੇ

ਈਟਾਨਗਰ— ਅਰੁਣਾਚਲ ਪ੍ਰਦੇਸ਼ ‘ਚ ਮੰਗਲਵਾਰ ਨੂੰ ਬੱਦਲ ਫਟਣ ਨਾਲ ਆਏ ਹੜ੍ਹ ਤੋਂ ਬਾਅਦ ਬਾਰਸ਼ ਕਾਰਨ ਕਈ ਇਲਾਕਿਆਂ ‘ਚ ਹੜ੍ਹ ਆ ਗਿਆ। ਪੱਛਮੀ ਕਾਮੇਂਗ ਜ਼ਿਲਾ ਸਥਿਤ ਭਾਲੁਕਪੋਂਗ ਦੇ ਟੇਂਗਾ ਪਾਣੀ ‘ਚ ਹੜ੍ਹ ਕਾਰਨ ਕਈ ਲੋਕ ਫਸ ਗਏ ਹਨ ਅਤੇ ਕਈ ਲੋਕ ਲਾਪਤਾ ਹਨ। ਹੜ੍ਹ’ਚ ਫਸੇ ਲੋਕਾਂ ਨੂੰ ਬਚਾਉਣ ਲਈ ਆਫ਼ਤ ਪ੍ਰਬੰਧਨ ਅਧਿਕਾਰੀਆਂ ਨਾਲ ਫੌਜ ਅਤੇ ਨੀਮ ਫੌਜੀ ਫੋਰਸਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਸ਼ਾਮ ਨੂੰ ਬੋਮਡਿਲਾ ਇਲਾਕੇ ਕੋਲ ਬੱਦਲ ਫਟ ਗਿਆ। ਬੱਦਲ ਫਟਣ ਤੋਂ ਬਾਅਦ ਕਰੀਬ ਇਕ ਘੰਟੇ ਤੱਕ ਬਾਰਸ਼ ਹੋਈ। ਜਿਸ ਤੋਂ ਬਾਅਦ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਸ ਹੜ੍ਹ ‘ਚ ਕਰੀਬ 800 ਲੋਕ ਫਸੇ ਹੋਏ ਹਨ। ਪ੍ਰਸ਼ਾਸਨ ਰਾਹਤ ਅਤੇ ਬਚਾਅ ਕੰਮ ‘ਚ ਲੱਗਾ ਹੋਇਆ ਹੈ। ਦਰਅਸਲ ਬੋਮਡਿਲਾ ਖੇਤਰ ‘ਚ ਬੱਦਲ ਫਟਣ ਕਾਰਨ ਪੱਛਮੀ ਕਾਮੇਂਗ ਜ਼ਿਲੇ ‘ਚ ਨਾਗ-ਮੰਦਰ ਟੇਂਗਾ ਕੋਲ ਕਾਸਪੀ ਨਾਲੇ ‘ਚ ਹੜ੍ਹ ਆ ਗਿਆ। ਇੰਨਾ ਹੀ ਨਹੀਂ ਕਾਪਸੀ ਅਤੇ ਨਾਗ ਮੰਦਰ ਦਰਮਿਆਨ ਇਕ ਆਰ.ਸੀ.ਸੀ. ਪੁੱਲ ਹੜ੍ਹ ਦੇ ਪਾਣੀ ‘ਚ ਰੁੜ ਗਿਆ। ਬੱਦਲ ਫਟਣ ਨਾਲ ਕਈ ਲੋਕਾਂ ਦੇ ਘਰ, ਇਕ ਹੋਸਟਲ ਅਤੇ ਇਕ ਰੈਸਟੋਰੈਂਟ ਨੁਕਸਾਨਿਆ ਗਿਆ ਹੈ। ਕਈ ਲੋਕਾਂ ਅਤੇ ਮੋਟਰਸਾਈਕਲਾਂ ਨੂੰ ਵੀ ਨੁਕਸਾਨ ਹੋਇਆ ਹੈ।

Check Also

ਮੁਹਾਲੀ: ਜ਼ਿਲ੍ਹਾ ਸੀਆਈਏ ਸਟਾਫ਼ ਵੱਲੋਂ ਨਾਜਾਇਜ਼ ਅਸਲੇ ਸਣੇ ਦੋ ਕਾਰ ਸਵਾਰ ਗ੍ਰਿਫ਼ਤਾਰ

ਦਰਸ਼ਨ ਸਿੰਘ ਸੋਢੀ ਮੁਹਾਲੀ, 4 ਮਈ ਜ਼ਿਲ੍ਹਾ ਸੀਆਈਏ ਸਟਾਫ਼ ਵੱਲੋਂ ਦੋ ਕਾਰ ਸਵਾਰਾਂ ਨੂੰ ਨਾਜਾਇਜ਼ …