Home / Punjabi News / ਅਮੋਨੀਆ ਦਾ ਪੱਧਰ ਵਧਣ ਨਾਲ ਵਜ਼ੀਰਾਬਾਦ, ਚੰਦਰਾਵਲ ਜਲ ਸ਼ੁੱਧਤਾ ਯੰਤਰ ‘ਚ ਕੰਮ ਰੁਕਿਆ : ਕੇਜਰੀਵਾਲ

ਅਮੋਨੀਆ ਦਾ ਪੱਧਰ ਵਧਣ ਨਾਲ ਵਜ਼ੀਰਾਬਾਦ, ਚੰਦਰਾਵਲ ਜਲ ਸ਼ੁੱਧਤਾ ਯੰਤਰ ‘ਚ ਕੰਮ ਰੁਕਿਆ : ਕੇਜਰੀਵਾਲ

ਅਮੋਨੀਆ ਦਾ ਪੱਧਰ ਵਧਣ ਨਾਲ ਵਜ਼ੀਰਾਬਾਦ, ਚੰਦਰਾਵਲ ਜਲ ਸ਼ੁੱਧਤਾ ਯੰਤਰ ‘ਚ ਕੰਮ ਰੁਕਿਆ : ਕੇਜਰੀਵਾਲ

ਨਵੀਂ ਦਿੱਲੀ— ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਅਮੋਨੀਆ ਦਾ ਪੱਧਰ ਵਧਣ ਕਾਰਨ ਦਿੱਲੀ ਦੇ ਚੰਦਰਵਾਲ ਅਤੇ ਵਜ਼ੀਰਾਬਾਦ ਜਲ ਸ਼ੁੱਧਤਾ ਯੰਤਰ ਦੇ ਸੰਚਾਲਨ ਨੂੰ ਰੋਕਣਾ ਪਿਆ ਹੈ। ਹਰਿਆਣਾ ਦੇ ਪਾਨੀਪਤ ‘ਚ ਯਮੁਨਾ ਨਦੀ ‘ਚ ਉਦਯੋਗਿਕ ਕੂੜੇ ਨੂੰ ਸੁੱਟਣ ਕਾਰਨ ਪਾਣੀ ‘ਚ ਅਮੋਨੀਆ ਦਾ ਪੱਧਰ ਵਧ ਗਿਆ ਹੈ। ਕੇਜਰੀਵਾਲ ਦਿੱਲੀ ਜਲ ਬੋਰਡ (ਡੀ.ਜੀ.ਬੀ.) ਦੇ ਮੁਖੀ ਵੀ ਹਨ। ਉਨ੍ਹਾਂ ਨੇ ਕਿਹਾ ਕਿ ਮੱਧ ਅਤੇ ਉੱਤਰੀ ਦਿੱਲੀ ਦੇ ਕਈ ਹਿੱਸਿਆਂ ‘ਚ ਜਲ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ ਅਤੇ ਜਲ ਬੋਰਡ ਸਥਿਤੀ ਨੂੰ ਜਲਦ ਤੋਂ ਜਲਦ ਬਿਹਤਰ ਕਰਨ ਲਈ ਕੰਮ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਟਵੀਟ ਕੀਤਾ,”ਪਾਨੀਪਤ ‘ਚ, ਯਮੁਨਾ ‘ਚ ਪਾਏ ਗਏ ਉਦਯੋਗਿਕ ਕੂੜੇ ਕਾਰਨ ਅਮੋਨੀਆ ਦਾ ਪੱਧਰ ਵਧਿਆ ਹੈ, ਜਿਸ ਕਾਰਨ ਚੰਦਰਵਾਲ ਅਤੇ ਵਜੀਰਾਬਾਦ ਜਲ ਸ਼ੁੱਧਤਾ ਯੰਤਰ ਦਾ ਸੰਚਾਲਨ ਰੋਕਣਾ ਪਿਆ।” ਕੇਜਰੀਵਾਲ ਨੇ ਕਿਹਾ ਕਿ ਉਹ ਸਥਿਤੀ ‘ਤੇ ਕਰੀਬ ਤੋਂ ਨਜ਼ਰ ਬਣਾਏ ਹਨ ਅਤੇ ਡੀ.ਜੀ.ਬੀ. ਤੋਂ ਉਨ੍ਹਾਂ ਨੇ ਇਹ ਯਕੀਨੀ ਕਰਨ ਨੂੰ ਕਿਹਾ ਹੈ ਕਿ ਦਿੱਲੀ ‘ਚ ਕਿਤੇ ਵੀ ਪਾਣੀ ਦੀ ਕਮੀ ਨਾ ਹੋਵੇ। ਭਾਵੇਂ ਹੀ ਇਸ ਲਈ ਕਿਸੇ ਹੋਰ ਯੰਤਰ ਦਾ ਪਾਣੀ ਵਜ਼ੀਰਾਬਾਦ ‘ਚ ਭੇਜਣਾ ਪਵੇ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਉਹ ਜਲਦ ਹੀ ਨਦੀ ‘ਚ ਐਡੀਸ਼ਨਲ ਪਾਣੀ ਛੱਡਣਗੇ ਤਾਂ ਕਿ ਅਮੋਨੀਆ ਦਾ ਪੱਧਰ ਘੱਟ ਕੀਤਾ ਜਾ ਸਕੇ। ਡੀ.ਜੀ.ਬੀ. ਨੇ ਦੱਸਿਆ ਕਿ ਅਮੋਨੀਆ ਦਾ ਪੱਧਰ ਵਧਣ ਕਾਰਨ ਚੰਦਰਵਾਲ ਯੰਤਰ ਦੀ ‘ਪੰਪਿੰਗ’ ਦੀ ਸਮਰੱਥਾ 25 ਫੀਸਦੀ ਤੱਕ ਘੱਟ ਗਈ ਹੈ। ਡੀ.ਜੀ.ਬੀ. ਨੇ ਕਿਹਾ ਕਿ ਅਮੋਨੀਆ ਦਾ ਪੱਧਰ ਵਧਣ ਕਾਰਨ ਪ੍ਰੈਜੀਡੈਂਟ ਐਸਟੇਟ, ਸਿਵਲ ਲਾਈਨਜ਼, ਕਰੋਲ ਬਾਗ, ਪਹਾੜਗੰਜ, ਪਟੇਲ ਨਗਰ, ਸ਼ਾਦੀਪੁਰ, ਤਿਮਾਰ ਪੁਰ ਮਲਕਾ ਗੰਜ, ਆਜ਼ਾਦ ਮਾਰਕੀਟ, ਰਾਜੇਂਦਰ ਨਗਰ, ਐੱਨ.ਡੀ.ਐੱਮ.ਸੀ. ਖੇਤਰ, ਰਾਮਲੀਲਾ ਮੈਦਾਨ, ਦਿੱਲੀ ਗੇਟ, ਸੁਭਾਸ਼ ਪਾਰਕ, ਦਰਿਆਗੰਜ, ਗੁਲਾਬੀ ਬਾਗ਼, ਜਹਾਂਗੀਰ ਪੁਰੀ, ਏ.ਪੀ.ਐੱਮ.ਸੀ., ਕੇਵਲ ਪਾਰਕ, ਐੱਨ.ਡੀ.ਐੱਮ.ਸੀ. ਅਤੇ ਨੇੜਲੇ ਖੇਤਰ ‘ਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ।

Check Also

ਅਦਾਕਾਰ ਰਣਵੀਰ ਸਿੰਘ ਨੇ ਡੀਪਫੇਕ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ ਖ਼ਿਲਾਫ਼ ਕੇਸ ਦਰਜ ਕਰਵਾਇਆ

ਨਵੀਂ ਦਿੱਲੀ, 22 ਅਪਰੈਲ ਅਭਿਨੇਤਾ ਰਣਵੀਰ ਸਿੰਘ ਦੀ ‘ਡੀਪਫੇਕ’ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ …