ਵਾਸ਼ਿੰਗਟਨ, 17 ਦਸੰਬਰ
ਦਿੱਲੀ ਪੁਲੀਸ ਅਤੇ ਸੀਬੀਆਈ ਨੇ ਕਰੀਬ 10 ਸਾਲਾਂ ਦੇ ਅਰਸੇ ਦੌਰਾਨ ਹਜ਼ਾਰਾਂ ਅਮਰੀਕੀਆਂ ਖਾਸ ਕਰਕੇ ਬਜ਼ੁਰਗਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦੇ ਬਹਾਨੇ ਠੱਗਣ ਵਾਲੇ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼ ਕਰਨ ਵਿੱਚ ਅਮਰੀਕੀ ਏਜੰਸੀ ਐੱਫਬੀਆਈ ਦੀ ਮਦਦ ਕੀਤੀ ਹੈ। ਸੀਬੀਆਈ ਅਤੇ ਦਿੱਲੀ ਪੁਲੀਸ ਨੇ ਇਸ ਹਫਤੇ ਨਵੀਂ ਦਿੱਲੀ ਦੇ ਹਰਸ਼ਦ ਮਦਾਨ (34) ਅਤੇ ਫਰੀਦਾਬਾਦ ਦੇ ਵਿਕਾਸ ਗੁਪਤਾ (33) ਨੂੰ ਗ੍ਰਿਫ਼ਤਾਰ ਕੀਤਾ ਹੈ। ਤੀਜਾ ਮੁਲਜ਼ਮ ਨਵੀਂ ਦਿੱਲੀ ਦਾ ਰਹਿਣ ਵਾਲਾ ਗਗਨ ਲਾਂਬਾ (41) ਫ਼ਰਾਰ ਹੈ। ਗਗਨ ਦਾ ਭਰਾ ਜਤਿਨ ਲਾਂਬਾ ਵੀ ਪੁਲੀਸ ਹਿਰਾਸਤ ਵਿੱਚ ਹੈ। ਇਨ੍ਹਾਂ ਸਾਰਿਆਂ ‘ਤੇ ਦੂਰਸੰਚਾਰ ਜਾਂ ਇੰਟਰਨੈੱਟ ਸੇਵਾ (ਵਾਇਰ) ਅਤੇ ਕੰਪਿਊਟਰ ਦੀ ਵਰਤੋਂ ਕਰਕੇ ਧੋਖਾਧੜੀ ਕਰਨ ਦਾ ਦੋਸ਼ ਨਹੀਂ ਹੈ।
Source link
Asian Tribune Your Multilingual Newspaper covering World and local news News