Home / Punjabi News / ਅਮਰੀਕਾ: ਟਰੰਪ ਦਾ ਕਮਾਲ, ਕੁਰਸੀ ਛੱਡਣ ਬਾਅਦ ਸਰਕਾਰੀ ਖ਼ੁਫ਼ੀਆ ਦਸਤਾਵੇਜ਼ ਘਰ ਲੈ ਗਿਆ ਨਾਲ, 15 ਬਕਸੇ ਬਰਾਮਦ

ਅਮਰੀਕਾ: ਟਰੰਪ ਦਾ ਕਮਾਲ, ਕੁਰਸੀ ਛੱਡਣ ਬਾਅਦ ਸਰਕਾਰੀ ਖ਼ੁਫ਼ੀਆ ਦਸਤਾਵੇਜ਼ ਘਰ ਲੈ ਗਿਆ ਨਾਲ, 15 ਬਕਸੇ ਬਰਾਮਦ

ਅਮਰੀਕਾ: ਟਰੰਪ ਦਾ ਕਮਾਲ, ਕੁਰਸੀ ਛੱਡਣ ਬਾਅਦ ਸਰਕਾਰੀ ਖ਼ੁਫ਼ੀਆ ਦਸਤਾਵੇਜ਼ ਘਰ ਲੈ ਗਿਆ ਨਾਲ, 15 ਬਕਸੇ ਬਰਾਮਦ

ਵਾਸ਼ਿੰਗਟਨ, 19 ਫਰਵਰੀ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਵਾਸ ‘ਤੇ ਰੱਖੇ ਗਏ ਵ੍ਹਾਈਟ ਹਾਊਸ ਦੇ ਦਸਤਾਵੇਜ਼ਾਂ ਦੇ 15 ਬਕਸਿਆਂ ‘ਚ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਖ਼ੁਫ਼ੀਆ ਜਾਣਕਾਰੀ ਸੀ। ਦੇਸ਼ ਦੇ ਰਾਸ਼ਟਰੀ ਪੁਰਾਲੇਖ ਅਤੇ ਦਸਤਾਵੇਜ਼ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ।

ਏਜੰਸੀ ਨੇ ਕਿਹਾ ਕਿ ਨਿਆਂ ਮੰਤਰਾਲੇ ਨੂੰ ਇਸ ਮਾਮਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਨਿਗਰਾਨੀ ਅਤੇ ਸੁਧਾਰ ਬਾਰੇ ਹਾਊਸ ਆਫ ਰਿਪ੍ਰਜ਼ੈਂਟੇਟਿਵ ਕਮੇਟੀ ਨੂੰ 9 ਫਰਵਰੀ ਨੂੰ ਭੇਜੇ ਪੱਤਰ ਦੇ ਜਵਾਬ ਵਿੱਚ ਨੈਸ਼ਨਲ ਆਰਕਾਈਵਜ਼ ਨੇ ਰਿਪੋਰਟਾਂ ਦੀ ਪੁਸ਼ਟੀ ਕੀਤੀ ਹੈ ਕਿ ਟਰੰਪ ਜਨਵਰੀ 2021 ਵਿੱਚ ਅਹੁਦਾ ਛੱਡਣ ਤੋਂ ਬਾਅਦ ਸਰਕਾਰੀ ਦਸਤਾਵੇਜ਼ ਆਪਣੇ ਨਾਲ ਫਲੋਰੀਡਾ ਲੈ ਗਏ ਸਨ।


Source link

Check Also

ਆਸ਼ਾ ਵਰਕਰਾਂ ਨੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦਾ ਪੁਤਲਾ ਫੂਕਿਆ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 27 ਜੂਨ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ’ਤੇ …