Home / Punjabi News / ਅਮਰੀਕਾ: ਕਤਲ ਦੇ ਮਾਮਲੇ ‘ਚ ਦੋਸ਼ੀ ਵਿਅਕਤੀ ਨੂੰ ਹੋਈ 30 ਸਾਲ ਕੈਦ ਦੀ ਸਜ਼ਾ

ਅਮਰੀਕਾ: ਕਤਲ ਦੇ ਮਾਮਲੇ ‘ਚ ਦੋਸ਼ੀ ਵਿਅਕਤੀ ਨੂੰ ਹੋਈ 30 ਸਾਲ ਕੈਦ ਦੀ ਸਜ਼ਾ

ਅਮਰੀਕਾ: ਕਤਲ ਦੇ ਮਾਮਲੇ ‘ਚ ਦੋਸ਼ੀ ਵਿਅਕਤੀ ਨੂੰ ਹੋਈ 30 ਸਾਲ ਕੈਦ ਦੀ ਸਜ਼ਾ

ਗੁਰਿੰਦਰਜੀਤ ਨੀਟਾ ਮਾਛੀਕੇ, ਫਰਿਜ਼ਨੋ (ਕੈਲੀਫੋਰਨੀਆ), 4 ਜੂਨ 2021 : ਅਮਰੀਕਾ ਦੇ ਯੂਟਾ ਵਿੱਚ ਆਪਣੀ ਪਤਨੀ ਨੂੰ ਅਲਾਸਕਾ ਸ਼ਿਪ ‘ਤੇ ਕੁੱਟਮਾਰ ਕਰਕੇ ਕਤਲ ਕਰਨ ਵਾਲੇ ਵਿਅਕਤੀ ਨੂੰ ਅਦਾਲਤ ਨੇ ਵੀਰਵਾਰ ਨੂੰ 30 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਕੈਨੇਥ ਮੰਜਨੇਰਸ ਨਾਮ ਦੇ ਵਿਅਕਤੀ ਨੂੰ ਪਿਛਲੇ ਸਾਲ ਉਸਦੀ ਪਤਨੀ ਕ੍ਰਿਸਟੀ ਮੰਜਨੇਰਸ ਦੀ ਮੌਤ ਵਿੱਚ ਦੂਜੀ ਡਿਗਰੀ ਕਤਲ ਲਈ ਦੋਸ਼ੀ ਮੰਨਿਆ ਗਿਆ ਸੀ। ਅਦਾਲਤ ਵਿੱਚ ਮੰਜਨੇਰਸ ਦੇ ਅਟਾਰਨੀ ਨੇ ਕਿਹਾ ਕਿ ਉਸ ਨੂੰ ਦਿਮਾਗੀ ਤੌਰ ‘ਤੇ ਸਮੱਸਿਆਵਾਂ ਸਨ ,ਜਿਸ ਕਰਕੇ ਉਸ ਸਮੇਂ ਸਮੇਂ ਦਵਾਈ ਅਤੇ ਅਲਕੋਹਲ ਦੇ ਨਤੀਜੇ ਵਜੋਂ ਇਹ ਹਿੰਸਾ ਘਟਨਾ ਵਾਪਰੀ। ਪਰ ਜੱਜ ਟਿਮੋਥੀ ਬਰਗੇਸ ਨੇ ਮੰਜਨੇਰਸ ਦੇ ਦੋਸ਼ੀ ਹੋਣ ਬਾਰੇ ਸਬੂਤਾਂ ਦੇ ਅਧਾਰ ‘ਤੇ ਉਸਨੂੰ ਇਹ ਸਜਾ ਸੁਣਾਈ। ਇਸ ਮਾਮਲੇ ਵਿੱਚ ਕਤਲ ਦੀ ਰਾਤ ਸਮੁੰਦਰੀ ਜਹਾਜ਼ ਵਿੱਚ ਇਸ ਜੋੜੇ ਦਰਮਿਆਨ ਤਲਾਕ ਦੀ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਦੌਰਾਨ ਕੈਨੇਥ ਨੇ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਕੁੱਟ ਕੇ ਮਾਰ ਦਿੱਤਾ ਸੀ। ਜੱਜ ਬਰਗੇਸ ਨੇ ਕਿਹਾ ਕਿ ਕ੍ਰਿਸਟੀ ਮੰਜਨੇਰਸ ਦੀ ਜ਼ਿੰਦਗੀ ਉਸ ਦੇ ਪਤੀ ਦੁਆਰਾ ਭਿਆਨਕ ਰੂਪ ਨਾਲ ਖ਼ਤਮ ਕੀਤੀ ਗਈ ਸੀ ਅਤੇ ਇਸ ਹਮਲੇ ਨੂੰ ਕੁੱਝ ਹੱਦ ਤੱਕ ਇਸ ਜੋੜੇ ਦੇ ਦੋ ਬੱਚਿਆਂ ਨੇ ਵੀ ਦੇਖਿਆ ਸੀ, ਜੋ ਕਿ ਸੁਣਵਾਈ ਦੌਰਾਨ ਅਦਾਲਤ ਵਿੱਚ ਮੌਜੂਦ ਸਨ।


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …