Breaking News
Home / Punjabi News / ਅਦਾਲਤ ਨੇ ਮੋਨੂ ਮਾਨੇਸਰ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ

ਅਦਾਲਤ ਨੇ ਮੋਨੂ ਮਾਨੇਸਰ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ

ਜੈਪੁਰ, 14 ਸਤੰਬਰ
ਰਾਜਸਥਾਨ ਪੁਲੀਸ ਨੇ ਨਾਸਿਰ-ਜੂਨੈਦ ਹੱਤਿਆ ਮਾਮਲੇ ’ਚ ਸ਼ੱਕੀ ਮੋਨੂ ਮਾਨੇਸਰ ਨੂੰ ਅੱਜ ਮੁੜ ਸਥਾਨਕ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲੀਸ ਅਨੁਸਾਰ ਮੋਨੂ ਮਾਨੇਸਰ ਤੋਂ ਦੋ ਦਿਨ ਕੀਤੀ ਗਈ ਪੁੱਛ-ਪੜਤਾਲ ਦੌਰਾਨ ਉਸ ਨੇ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਪਹਿਲਾਂ ਤੋਂ ਹੀ ਗ੍ਰਿਫ਼ਤਾਰ ਮੁਲਜ਼ਮ ਰਿੰਕੂ ਦੇ ਸੰਪਰਕ ਵਿੱਚ ਸੀ ਅਤੇ ਦੋਹਾਂ ਨੇ ਨਾਸਿਰ ਤੇ ਜੁਨੈਦ ਨੂੰ ਅਗਵਾ ਕਰਨ ਤੋਂ ਪਹਿਲਾਂ ਤੇ ਬਾਅਦ ਵਿੱਚ ਟੈਲੀਫੋਨ ਰਾਹੀਂ ਆਪਸ ’ਚ ਗੱਲਬਾਤ ਕੀਤੀ ਸੀ। ਪੁਲੀਸ ਅਨੁਸਾਰ ਮੋਨੂ ਇਸ ਅਪਰਾਧ ’ਚ ਸ਼ਾਮਲ ਸੀ। -ਪੀਟੀਆਈ

The post ਅਦਾਲਤ ਨੇ ਮੋਨੂ ਮਾਨੇਸਰ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ appeared first on punjabitribuneonline.com.


Source link

Check Also

ਦਿੱਲੀ ਆਬਕਾਰੀ ਨੀਤੀ: ਸੀਬੀਆਈ ਦੀ ਚਾਰਜਸ਼ੀਟ ਸਬੰਧੀ ਫੈਸਲਾ ਰਾਖਵਾਂ

ਨਵੀਂ ਦਿੱਲੀ, 8 ਜੁਲਾਈ ਇਥੋਂ ਦੀ ਇਕ ਅਦਾਲਤ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਬੀਆਰਐਸ …