Home / Punjabi News / ਅਗਲੇ 12 ਘੰਟਿਆਂ ‘ਚ ਚੱਕਰਵਾਤ ‘ਫਾਨੀ’ ਹੋ ਸਕਦੈ ਭਿਆਨਕ, ਓਡੀਸ਼ਾ ਤੱਟ ‘ਤੇ ਦੇਵੇਗਾ ਦਸਤਕ

ਅਗਲੇ 12 ਘੰਟਿਆਂ ‘ਚ ਚੱਕਰਵਾਤ ‘ਫਾਨੀ’ ਹੋ ਸਕਦੈ ਭਿਆਨਕ, ਓਡੀਸ਼ਾ ਤੱਟ ‘ਤੇ ਦੇਵੇਗਾ ਦਸਤਕ

ਅਗਲੇ 12 ਘੰਟਿਆਂ ‘ਚ ਚੱਕਰਵਾਤ ‘ਫਾਨੀ’ ਹੋ ਸਕਦੈ ਭਿਆਨਕ, ਓਡੀਸ਼ਾ ਤੱਟ ‘ਤੇ ਦੇਵੇਗਾ ਦਸਤਕ

ਨਵੀਂ ਦਿੱਲੀ — ਮੌਸਮ ਵਿਗਿਆਨ ਨੇ ਮੰਗਲਵਾਰ ਨੂੰ ਕਿਹਾ ਕਿ ਚੱਕਰਵਾਤ ‘ਫਾਨੀ’ ਹੋਰ ਵਧ ਭਿਆਨਕ ਰੂਪ ਧਾਰਨ ਕਰ ਸਕਦਾ ਹੈ ਅਤੇ ਸ਼ੁੱਕਰਵਾਰ ਦੁਪਹਿਰ ਤਕ ਓਡੀਸ਼ਾ ਤੱਟ ‘ਤੇ ਪਹੁੰਚਣ ਦੀ ਸੰਭਾਵਨਾ ਹੈ। ਵਿਭਾਗ ਦੇ ਚੱਕਰਵਾਤ ਚਿਤਾਵਨੀ ਡਿਵੀਜ਼ਨ ਨੇ ਦੁਪਹਿਰ 12 ਵਜੇ ਦੇ ਆਪਣੇ ਬੁਲੇਟਿਨ ‘ਚ ਕਿਹਾ ਕਿ ਫਾਨੀ ਇਸ ਸਮੇਂ ਦੱਖਣੀ-ਪੂਰਬੀ ਅਤੇ ਨੇੜਲੇ ਦੱਖਣੀ-ਪੱਛਮੀ ਬੰਗਾਲ ਦੀ ਖਾੜੀ ਦੇ ਉੱਪਰ ਹੈ। ਇਹ ਥਾਂ ਪੂਰੀ ਤਰ੍ਹਾਂ ਕਰੀਬ 830 ਕਿਲੋਮੀਟਰ ਦੱਖਣੀ, ਵਿਸ਼ਾਖਾਪੱਟਨਮ ਤੋਂ 670 ਕਿਲੋਮੀਟਰ ਦੱਖਣੀ ਪੂਰਬੀ ਅਤੇ ਸ਼੍ਰੀਲੰਕਾ ਦੇ ਤਿਕੋਮਾਲੀ ਤੋਂ 680 ਕਿਲੋਮੀਟਰ ਉੱਤਰੀ-ਪੂਰਬੀ ਵਿਚ ਹੈ। ਮੌਸਮ ਵਿਭਾਗ ਨੇ ਕਿਹਾ ਕਿ ਇਸ ਗੱਲ ਦੀ ਵਧ ਸੰਭਾਵਨਾਵਾਂ ਹਨ ਕਿ ਇਹ ਅਗਲੇ 12 ਘੰਟੇ ਵਿਚ ਹੋਰ ਡੂੰਘੇ ਚੱਕਰਵਾਤੀ ਤੂਫਾਨ ਵਿਚ ਬਦਲ ਜਾਵੇਗਾ। ਇਹ 3 ਮਈ ਦੀ ਦੁਪਹਿਰ ਤਕ ਓਡੀਸ਼ਾ ਦੇ ਤੱਟ ‘ਤੇ ਪਹੁੰਚ ਸਕਦਾ ਹੈ। ਇਸ ਦੇ ਹਵਾਵਾਂ ਦੀ ਜ਼ਿਆਦਾਤਰ ਰਫਤਾਰ 170-180 ਤੋਂ 200 ਕਿਲੋਮੀਟਰ ਪ੍ਰਤੀ ਘੰਟੇ ਹੋ ਸਕਦੀ ਹੈ।

ਗ੍ਰਹਿ ਮੰਤਰਾਲੇ ਨੇ ਸੋਮਵਾਰ ਯਾਨੀ ਕਿ ਕੱਲ ਦੱਸਿਆ ਸੀ ਕਿ ਰਾਸ਼ਟਰੀ ਆਫਤ ਮੋਚਨ ਬਲ (ਐੱਨ. ਡੀ. ਆਰ. ਐੱਫ.) ਅਤੇ ਭਾਰਤੀ ਤੱਟ ਰੱਖਿਅਕ ਫੋਰਸ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਅਤੇ ਮਛੇਰਿਆਂ ਨੂੰ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਅਗਲੇ 24 ਘੰਟਿਆਂ ਵਿਚ ‘ਫਾਨੀ’ ਦੀ ਵਜ੍ਹਾ ਕਰ ਕੇ ਕੇਰਲ ‘ਚ ਕਈ ਥਾਵਾਂ ‘ਤੇ ਹਲਕੀ ਤੋਂ ਲੈ ਕੇ ਤੇਜ਼ ਮੀਂਹ ਪੈ ਸਕਦਾ ਹੈ। ਤਾਮਿਲਨਾਡੂ ਅਤੇ ਦੱਖਣੀ ਤੱਟੀ ਆਂਧਰਾ ਪ੍ਰਦੇਸ਼ ‘ਚ ਵੀ ਕਿਤੇ-ਕਿਤੇ ਮੀਂਹ ਪੈ ਸਕਦਾ ਹੈ। ਓਡੀਸ਼ਾ ਵਿਚ ਕੁਝ ਥਾਵਾਂ ‘ਤੇ ਜ਼ਿਆਦਾ ਮੀਂਹ ਪੈਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …