Home / Punjabi News / ਅਗਲੇ ਚਾਰ-ਪੰਜ ਦਿਨ ਗਰਮੀ ਦੀ ਲਹਿਰ ਨਹੀਂ: ਮੌਸਮ ਵਿਭਾਗ

ਅਗਲੇ ਚਾਰ-ਪੰਜ ਦਿਨ ਗਰਮੀ ਦੀ ਲਹਿਰ ਨਹੀਂ: ਮੌਸਮ ਵਿਭਾਗ

ਵਿਭਾ ਸ਼ਰਮਾ

ਨਵੀਂ ਦਿੱਲੀ, 3 ਮਈ

ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ ਵਿੱਚ ਅਗਲੇ ਚਾਰ ਤੋਂ ਪੰਜ ਦਿਨਾਂ ਦੌਰਾਨ ਗਰਮੀ ਦੀ ਲਹਿਰ ਨਹੀਂ ਹੋਵੇਗੀ। ਉੱਤਰੀ ਭਾਰਤ ਵਿੱਚ ਅਪਰੈਲ ਵਿੱਚ ਸਰਗਰਮ ਪੱਛਮੀ ਗੜਬੜੀਆਂ ਦੀ ਅਣਹੋਂਦ ਕਾਰਨ ਉੱਤਰੀ-ਪੱਛਮੀ ਅਤੇ ਕੇਂਦਰੀ ਹਿੱਸਿਆਂ ਵਿੱਚ ਬਹੁਤ ਘੱਟ ਮੀਂਹ ਪਿਆ ਸੀ ਜਿਸ ਕਾਰਨ ਗਰਮੀ ਦੀ ਲਹਿਰ ਲੰਮਾ ਸਮਾਂ ਤਕ ਰਹੀ। ਇਸ ਕਾਰਨ ਪੱਛਮੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਦੱਖਣੀ ਹਰਿਆਣਾ-ਦਿੱਲੀ, ਪੱਛਮੀ ਮੱਧ ਪ੍ਰਦੇਸ਼ ਆਦਿ ਵਿਚ ਦਿਨ ਗਰਮ ਰਹੇ ਜਦਕਿ ਪੂਰਬੀ ਉਤਰ ਪ੍ਰਦੇਸ਼, ਪੂਰਬੀ-ਮੱਧ ਭਾਰਤ ਘੱਟ ਗਰਮ ਰਹੇ।


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …