Home / Punjabi News / ਲੜੀਵਾਰ ‘ਸੀਆਈਡੀ’ ਤੋਂ ਮਸ਼ਹੂਰ ਅਦਾਕਾਰ ਦਿਨੇਸ਼ ਫੜਨੀਸ ਦਾ ਦਿਹਾਂਤ

ਲੜੀਵਾਰ ‘ਸੀਆਈਡੀ’ ਤੋਂ ਮਸ਼ਹੂਰ ਅਦਾਕਾਰ ਦਿਨੇਸ਼ ਫੜਨੀਸ ਦਾ ਦਿਹਾਂਤ

ਮੁੰਬਈ, 5 ਦਸੰਬਰ
ਹਿੰਦੀ ਲੜੀਵਾਰ ਸੀਆਈਡੀ ਤੋਂ ਮਕਬੂਲ ਅਦਾਕਾਰ ਦਿਨੇਸ਼ ਫੜਨੀਸ ਦਾ ਇਥੇ ਇਕ ਹਸਪਤਾਲ ’ਚ ਦਿਹਾਂਤ ਹੋ ਗਿਆ। ਉਸ 57 ਸਾਲ ਦੇ ਸਨ। ਮਸ਼ਹੂਰ ਟੀਵੀ ਸ਼ੋਅ ‘ਸੀਆਈਡੀ’ ਵਿੱਚ ਫਰੈਡਰਿਕਸ ਦੇ ਰੂਪ ਵਿੱਚ ਆਪਣੀ ਦਿੱਖ ਲਈ ਮਸ਼ਹੂਰ ਅਦਾਕਾਰ ਨੂੰ ਕੁਝ ਦਿਨ ਪਹਿਲਾਂ ਉਪਨਗਰ ਮੁੰਬਈ ਦੇ ਤੁੰਗਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦਿਨੇਸ਼ ਦੇ ਮਿੱਤਰ ਅਦਿਤਿਆ ਸ਼੍ਰੀਵਾਸਤਵ ਨੇ ਕਿਹਾ, “ਦਿਨੇਸ਼ ਰਾਤ ਕਰੀਬ 12.08 ਵਜੇ ਸਾਨੂੰ ਛੱਡ ਕੇ ਚਲਾ ਗਿਆ। ਅਸੀਂ ਜਾਣਦੇ ਹਾਂ ਕਿ ਉਸ ਨੂੰ ਜਿਗਰ ਦੀਆਂ ਸਮੱਸਿਆਵਾਂ ਸਨ ਅਤੇ ਇਸ ਦਾ ਦੂਜੇ ਅੰਗਾਂ ’ਤੇ ਅਸਰ ਪਿਆ ਸੀ। ਉਹ ਦੋ-ਤਿੰਨ ਦਿਨਾਂ ਤੋਂ ਬਿਮਾਰ ਸੀ। ਉਹ ਬਚ ਨਹੀਂ ਸਕਿਆ।” ਫਡਨੀਸ, ਫਿਲਮ ਅਤੇ ਟੀਵੀ ਸਨਅਤ ਦੇ ਮਸ਼ਹੂਰ ਚਿਹਰਿਆਂ ਵਿੱਚੋਂ ਇੱਕ ਸੀ। ਉਹ ‘ਸਰਫਰੋਸ਼’ ਅਤੇ ‘ਮੇਲਾ’ ਵਰਗੀਆਂ ਫਿਲਮਾਂ ਵਿੱਚ ਵੀ ਦਿਖਾਈ ਦਿੱਤਾ। ਉਨ੍ਹਾਂ ਦਾ ਅੱਜ ਸਵੇਰੇ ਬੋਰੀਵਲੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹ ਆਪਣੇ ਪਿੱਛੇ ਪਤਨੀ ਛੱਡ ਗਿਆ ਹੈ। ਪੀਟੀਆਈ

The post ਲੜੀਵਾਰ ‘ਸੀਆਈਡੀ’ ਤੋਂ ਮਸ਼ਹੂਰ ਅਦਾਕਾਰ ਦਿਨੇਸ਼ ਫੜਨੀਸ ਦਾ ਦਿਹਾਂਤ appeared first on punjabitribuneonline.com.


Source link

Check Also

ਨੇਪਾਲ: ਪ੍ਰਚੰਡ ਨੇ ਨੇਪਾਲੀ ਕਾਂਗਰਸ ਨਾਲ ਭਾਈਵਾਲੀ ਤੋੜ ਕੇ ਓਲੀ ਨਾਲ ਗਠਜੋੜ ਕਰਨ ਦਾ ਫ਼ੈਸਲਾ ਕੀਤਾ

ਕਾਠਮੰਡੂ, 4 ਮਾਰਚ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਨੇ ਮਤਭੇਦਾਂ ਕਾਰਨ ਨੇਪਾਲੀ …