Home / World / WhatsApp ਦਾ ਵੱਡਾ ਝਟਕਾ, 31 ਦਸੰਬਰ ਤੱਕ ਬਦਲੋ ਫੋਨ !

WhatsApp ਦਾ ਵੱਡਾ ਝਟਕਾ, 31 ਦਸੰਬਰ ਤੱਕ ਬਦਲੋ ਫੋਨ !

WhatsApp ਦਾ ਵੱਡਾ ਝਟਕਾ, 31 ਦਸੰਬਰ ਤੱਕ ਬਦਲੋ ਫੋਨ !

4ਨੋਕੀਆ, ਬਲੈਕਬੇਰੀ, ਵਿੰਡੋਜ਼ ਸਣੇ ਐਂਡਰਾਈਡ ਦੇ ਕੁਝ ਸਮਾਰਟਫੋਨ ਨੂੰ WhatsApp 31 ਦਸੰਬਰ ਨੂੰ ਵੱਡਾ ਝਟਕਾ ਦੇਣ ਵਾਲਾ ਹੈ।ਇਨ੍ਹਾਂ ਸਮਾਰਟਫੋਨਾਂ ‘ਤੇ 31 ਦਸੰਬਰ, 2016 ਮਗਰੋਂ WhatsApp ਨਹੀਂ ਚੱਲੇਗਾ।ਇਸ ਲਿਸਟ ਵਿੱਚ ਸਿੰਬੀਅਨ ਨਾਲ ਬਲੈਕਬੇਰੀ, ਨੋਕੀਆ ਦੀ S40 Series, ਨੋਕੀਆ ਸਿੰਬੀਅਨ s60, Android 2.1, Android 2.2 ਤੇ Windows Phone 7.1 OS ‘ਤੇ ਚੱਲਣ ਵਾਲੇ ਸਮਾਰਟਫੋਨ ਵੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ‘ਤੇ ਅਗਲੇ ਸਾਲ WhatsApp ਨਹੀਂ ਚੱਲੇਗਾ।ਨੋਕੀਆ ਦੇ ਕਰੀਬ ਸਾਰੇ ਹਾਈ-ਐਂਡ ਸਮਾਰਟਫੋਨ ਸਿੰਬੀਅਨ ਆਪਰੇਟਿਵ ਸਿਸਟਮ ‘ਤੇ ਆਇਆ ਕਰਦੇ ਸਨ। ਇਸ ਦੇ ਸਫਲ N ਸੀਰੀਜ਼ ਦੇ ਸਮਾਰਟਫੋਨ ਵੀ ਸਿੰਬੀਅਨ ਓ.ਸੀ. ਨਾਲ ਆਉਂਦੇ ਰਹੇ ਹਨ। ਅਜੇ ਵੀ ਦੁਨੀਆ ਭਰ ਵਿੱਚ ਨੋਕੀਆ ਦੇ ਅਜਿਹੇ ਸਮਾਰਟਫੋਨ ਇਸਤੇਮਾਲ ਕਰਨ ਵਾਲੇ ਲੋਕਾਂ ਦੀ ਚੰਗੀ ਗਿਣਤੀ ਹੈ।WhatsApp ਨੇ ਸਾਲ ਦੇ ਸ਼ੁਰੂ ਵਿੱਚ ਹੀ ਐਲਾਨ ਕਰ ਦਿੱਤਾ ਸੀ ਕਿ 31 ਦਸੰਬਰ, 2016 ਮਗਰੋਂ ਸਿੰਬੀਅਨ, ਬਲੈਕਬੇਰੀ, ਨੋਕੀਆ ਦੀ S40 Series, ਨੋਕੀਆ ਸਿੰਬੀਅਨ s60, Android 2.1, Android 2.2 ਤੇ Windows Phone 7.1 OS ‘ਤੇ ਚੱਲਣ ਵਾਲੇ ਸਮਾਰਟਫੋਨ WhatsApp ਨਹੀਂ ਵਰਤ ਸਕਣਗੇ।WhatsApp ਨੇ ਦੁਨੀਆ ਭਰ ਵਿੱਚ ਸਿੰਬੀਅਨ ਯੂਜਰਜ਼ ਨੂੰ ਨੋਟੀਫਿਕੇਸ਼ਨ ਭੇਜਣਾ ਸ਼ੁਰੂ ਕਰ ਦਿੱਤਾ ਹੈ।WhatsApp ਦਾ ਕਹਿਣਾ ਹੈ ਕਿ ਉਹ ਉਨ੍ਹਾਂ ਪਲੇਟਫਾਰਮਾਂ ‘ਤੇ ਹੀ ਧਿਆਨ ਦੇਵੇਗਾ ਜਿਸ ਦੀ ਵਰਤੋਂ ਵੱਡੀ ਗਿਣਤੀ ਲੋਕ ਕਰਦੇ ਹਨ।WhatsApp ਨੇ ਸਿੰਬੀਅਨ, ਬਲੈਕਬੇਰੀ, ਨੋਕੀਆ ਦੀ S40 Series, ਨੋਕੀਆ ਸਿੰਬੀਅਨ s60, Android 2.1, Android 2.2 ਤੇ Windows Phone 7.1 OS ‘ਤੇ ਚੱਲਣ ਵਾਲੇ ਸਮਾਰਟਫੋਨ ਨੂੰ ਅਪਗ੍ਰੇਡ ਕਰਨ ਲਈ ਕਿਹਾ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …