Home / Punjabi News / Tamil Nadu Boiler Blast: ਨਿਊਵੇਲੀ ਥਰਮਲ ਪਲਾਂਟ ‘ਚ ਵੱਡਾ ਧਮਾਕਾ, ਚਾਰ ਲੋਕਾਂ ਦੀ ਮੌਤ, ਕਈ ਜ਼ਖ਼ਮੀ

Tamil Nadu Boiler Blast: ਨਿਊਵੇਲੀ ਥਰਮਲ ਪਲਾਂਟ ‘ਚ ਵੱਡਾ ਧਮਾਕਾ, ਚਾਰ ਲੋਕਾਂ ਦੀ ਮੌਤ, ਕਈ ਜ਼ਖ਼ਮੀ

Tamil Nadu Boiler Blast: ਨਿਊਵੇਲੀ ਥਰਮਲ ਪਲਾਂਟ ‘ਚ ਵੱਡਾ ਧਮਾਕਾ, ਚਾਰ ਲੋਕਾਂ ਦੀ ਮੌਤ, ਕਈ ਜ਼ਖ਼ਮੀ

ਫਿਲਹਾਲ 17 ਜ਼ਖ਼ਮੀਆਂ ਨੂੰ ਐਨਐਲਸੀ ਲਿਗਨਾਈਟ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਲਾਂਟ ਵਿੱਚ ਕੋਲੇ ਤੋਂ ਬਿਜਲੀ ਬਣਾਈ ਜਾਂਦੀ ਹੈ।

Image Courtesy ABP LIVE

ਚੇਨਈ: ਤਾਮਿਲਨਾਡੂ ਦੇ ਨਿਊਵੇਲੀ ਥਰਮਲ ਪਲਾਂਟ ਦੇ ਸਟੇਜ-2 ਦੇ ਇੱਕ ਬਾਇਲਰ ‘ਚ ਧਮਾਕਾ ਹੋ ਗਿਆ। ਇਸ ਧਮਾਕੇ ‘ਚ ਚਾਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਫਿਲਹਾਲ 17 ਜ਼ਖ਼ਮੀਆਂ ਨੂੰ ਐਨਐਲਸੀ ਲਿਗਨਾਈਟ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਪਲਾਂਟ ਵਿੱਚ ਕੋਲੇ ਤੋਂ ਬਿਜਲੀ ਬਣਦੀ ਹੈ। ਪਲਾਂਟ ਵਿੱਚ ਫਸੇ ਲੋਕਾਂ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।

ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ:

ਹਾਲਾਂਕਿ, ਸਥਾਨਕ ਪ੍ਰਸ਼ਾਸਨ ਵਲੋਂ ਅਜੇ ਤੱਕ ਕਿਸੇ ਦੀ ਵੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ। ਫਿਲਹਾਲ ਸਾਰੇ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਹਨ। ਹਾਲਾਂਕਿ ਅਜੇ ਤੱਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਅੱਗ ਤੇ ਧੂੰਏਂ ਨੂੰ ਕਾਬੂ ਕਰਨ ਵਿਚ ਲੱਗੀ ਹੋਈਆਂ ਹੈ।

ਪਲਾਂਟ ਬਾਰੇ ਜਾਣੋ:

ਦੱਸ ਦੇਈਏ ਕਿ ਇਹ ਕੰਪਨੀ 3940 ਮੈਗਾਵਾਟ ਬਿਜਲੀ ਪੈਦਾ ਕਰਦੀ ਹੈ। ਜਿਸ ਪਲਾਂਟ ਵਿਚ ਧਮਾਕਾ ਹੋਇਆ, ਉਸ ‘ਚ 1,470 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ। ਇਸ ਕੰਪਨੀ ਵਿਚ 15 ਹਜ਼ਾਰ ਠੇਕਾ ਕਰਮਚਾਰੀਆਂ ਸਮੇਤ ਲਗਪਗ 27 ਹਜ਼ਾਰ ਕਰਮਚਾਰੀ ਦਿਨ ਰਾਤ ਕੰਮ ਕਰਦੇ ਹਨ।

ਜਿਹੜੀਆਂ ਤਸਵੀਰਾਂ ਇਸ ਹਾਦਸੇ ਤੋਂ ਬਾਹਰ ਆਈਆਂ ਹਨ, ਉਨ੍ਹਾਂ ਵਿੱਚ ਇਹ ਦੇਖਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ ਬੇਸੁੱਧ ਵਿੱਚ ਪਲਾਂਟ ਵਿੱਚੋਂ ਬਾਹਰ ਆ ਰਹੇ ਹਨ। ਜ਼ਖਮੀ ਕਰਮਚਾਰੀਆਂ ਤੇ ਮਜ਼ਦੂਰਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬਹੁਤ ਸਾਰੇ ਲੋਕਾਂ ਦੇ ਪਰਖੱਚੇ ਉੱਡ ਗਏ।

News Credit ABP LIVE

Check Also

ਚੋਣ ਕਮਿਸ਼ਨ ਨੇ ਹਰਿਆਣਾ, ਮਹਾਰਾਸ਼ਟਰ ਤੇ ਝਾਰਖੰਡ ’ਚ ਚੋਣਾਂ ਦੀਆਂ ਤਿਆਰੀਆਂ ਵਿੱਢੀਆਂ

ਨਵੀਂ ਦਿੱਲੀ, 21 ਜੂਨ ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਉਸ ਨੇ ਹਰਿਆਣਾ, ਮਹਾਰਾਸ਼ਟਰ, ਝਾਰਖੰਡ …