Home / Tag Archives: ਦ (page 143)

Tag Archives:

ਪੰਜਾਬ ਕਾਡਰ ਦੇ ਆਈਪੀਐੱਸ ਅਧਿਕਾਰੀ ਦਿਨਕਰ ਗੁਪਤਾ ਐੱਨਆਈਏ ਮੁਖੀ ਨਿਯੁਕਤ

ਨਵੀਂ ਦਿੱਲੀ, 23 ਜੂਨ ਭਾਰਤੀ ਪੁਲੀਸ ਸੇਵਾ (ਆਈਪੀਐੱਸ) ਦੇ ਸੀਨੀਅਰ ਅਧਿਕਾਰੀ ਦਿਨਕਰ ਗੁਪਤਾ ਨੂੰ ਅੱਜ ਕੌਮੀ ਜਾਂਚ ਏਜੰਸੀ (ਐੱਨਆਈਏ) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਪਰਸੋਨਲ ਮੰਤਰਾਲੇ ਵੱਲੋਂ ਜਾਰੀ ਇੱਕ ਹੁਕਮ ਰਾਹੀਂ ਦਿੱਤੀ ਗਈ। ਦਿਨਕਰ ਗੁਪਤਾ 1987 ਬੈਚ ਦੇ ਪੰਜਾਬ ਕਾਡਰ ਦੇ ਆਈਪੀਐੱਸ ਅਧਿਕਾਰੀ ਹਨ। ਕੈਬਨਿਟ …

Read More »

44ਵੀਂ ਚੈੱਸ ਓਲੰਪੀਆਡ: ਸ਼ਤਰੰਜ ਮਸ਼ਾਲ ਦਾ ਵਾਹਗਾ ਸਰਹੱਦ ’ਤੇ ਨਿੱਘਾ ਸਵਾਗਤ

ਪੱਤਰ ਪ੍ਰੇਰਕ ਅਟਾਰੀ, 23 ਜੂਨ ਭਾਰਤ ‘ਚ ਪਹਿਲੀ ਵਾਰ ਹੋਣ ਜਾ ਰਹੀ 44ਵੀਂ ਚੈੱਸ ਓਲੰਪੀਆਡ ਦੀ ਪਹਿਲੀ ਵਾਰ ਜਗਾਈ ਗਈ ਸ਼ਤਰੰਜ ਉਲੰਪੀਆਡ ਮਸ਼ਾਲ ਰਿਲੇਅ ਅੱਜ ਵਾਹਗਾ ਸਰਹੱਦ ਪੁੱਜੀ। ਦੱਸਣਯੋਗ ਹੈ ਕਿ ਭਾਰਤ ਵਿੱਚ ਹੋਣ ਵਾਲੀ 44ਵੀਂ ਚੈੱਸ ਓਲੰਪੀਆਡ ਵਿੱਚ ਵਿਸ਼ਵ ਦੇ 190 ਦੇਸ਼ਾਂ ਦੇ ਸ਼ਤਰੰਜ ਖਿਡਾਰੀ ਹਿੱਸਾ ਲੈਣਗੇ। ਖੁੱਲ੍ਹੀ ਜੀਪ …

Read More »

ਸੁਪਰੀਮ ਕੋਰਟ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਅਹਿਮ ਭੂਮਿਕਾ ਨਿਭਾਈ: ਜਸਟਿਸ ਚੰਦਰਚੂੜ

ਲੰਡਨ, 22 ਜੂਨ ਸੁਪਰੀਮ ਕੋਰਟ ਦੇ ਜਸਟਿਸ ਧਨੰਜਯ ਵਾਈ ਚੰਦਰਚੂੜ ਦਾ ਕਹਿਣਾ ਹੈ ਕਿ ਭਾਰਤੀ ਸੁਪਰੀਮ ਕੋਰਟ ਨੇ ਮਹਿਲਾਵਾਂ ਤੋਂ ਲੈ ਕੇ ਐੱਲਜੀਬੀਟੀਕਿਊ ਭਾਈਚਾਰਿਆਂ ਸਮੇਤ ਭਾਰਤ ਦੇ ਵੱਖ ਵੱਖ ਵਰਗਾਂ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਅਹਿਮ ਭੂਮਿਕਾ ਨਿਭਾਈ ਹੈ। ਉਹ ਇੱਥੇ ਲੰਡਨ ਦੇ ਕਿੰਗਜ਼ ਕਾਲਜ ‘ਚ ਜਮਹੂਰੀਅਤ ਵਿੱਚ ਅਦਾਲਤਾਂ …

Read More »

ਸੋਨੀਆ ਗਾਂਧੀ ਨੇ ਈਡੀ ਨੂੰ ਖ਼ਰਾਬ ਸਿਹਤ ਦਾ ਹਵਾਲਾ ਦੇ ਕੇ ਪੇਸ਼ ਹੋਣ ਲਈ ਮੋਹਲਤ ਮੰਗੀ

ਨਵੀਂ ਦਿੱਲੀ, 22 ਜੂਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਉਨ੍ਹਾਂ ਦੀ ਪੇਸ਼ੀ ਦੀ ਤਰੀਕ ਕੁਝ ਹਫ਼ਤਿਆਂ ਲਈ ਵਧਾਉਣ ਦੀ ਅਪੀਲ ਕੀਤੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘ਸੋਨੀਆ ਗਾਂਧੀ ਨੂੰ ਕੋਵਿਡ ਅਤੇ ਫੇਫੜਿਆਂ ਦੀ ਲਾਗ ਕਾਰਨ ਹਸਪਤਾਲ ਵਿੱਚ …

Read More »

ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਂ ’ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੋਨੀ ਨੂੰ ਧਮਕੀ ਦੇ ਕੇ 10 ਲੱਖ ਦੀ ਫਿਰੌਤੀ ਮੰਗੀ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 22 ਜੂਨ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਓਪੀ ਸੋਨੀ ਨੂੰ ਧਮਕੀ ਦੇ ਕੇ ਫਿਰੌਤੀ ਮੰਗੀ ਗਈ ਹੈ। ਪੁਲੀਸ ਨੇ ਇਸ ਸਬੰਧ ਵਿਚ ਥਾਣਾ ਕੰਟੋਨਮੈਂਟ ਵਿਖੇ ਕੇਸ ਦਰਜ ਕੀਤਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਧਮਕੀ ਦੇਣ ਵਾਲੇ ਦੀ ਆਡੀਓ ਸ੍ਰੀ ਸੋਨੀ ਨੇ ਪੁਲੀਸ ਨੂੰ …

Read More »

ਅਮਰੀਕਾ: ਦੋਸਤ ਨੂੰ ਏਅਰਪੋਰਟ ’ਤੇ ਛੱਡ ਕੇ ਘਰ ਪਰਤ ਰਹੇ ਭਾਰਤੀ ਸਾਫਟਵੇਅਰ ਇੰਜਨੀਅਰ ਦੀ ਗੋਲੀ ਮਾਰ ਕੇ ਹੱਤਿਆ

ਹੈਦਰਾਬਾਦ, 22 ਜੂਨ ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਤਿਲੰਗਾਨਾ ਦੇ ਸਾਫਟਵੇਅਰ ਇੰਜਨੀਅਰ ਦੀ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਨੱਕਾ ਸਾਈ ਚਰਨ (26), ਜੋ ਤਿਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਦੀ ਐਤਵਾਰ ਸ਼ਾਮ ਨੂੰ ਉਸ ਸਮੇਂ ਮੌਤ ਹੋ ਗਈ ਜਦੋਂ ਕਾਲੇ ਵਿਅਕਤੀ ਨੇ ਉਸ ‘ਤੇ …

Read More »

ਮੁੱਖ ਮੰਤਰੀ ਦੀ ਕੁਰਸੀ ਛੱਡਣ ਲਈ ਤਿਆਰ ਹਾਂ: ਊਧਵ ਠਾਕਰੇ

ਮੁੰਬਈ, 22 ਜੂਨ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦੇ ਮੰਤਰੀ ਏਕਨਾਥ ਸ਼ਿੰਦੇ ਤੇ ਕੁੱਝ ਹੋਰ ਵਿਧਾਇਕਾਂ ਦੀ ਬਗ਼ਾਵਤ ਮਗਰੋਂ ਸੰਕਟ ਵਿੱਚ ਆਈ ਮਹਾ ਵਿਕਾਸ ਅਗਾੜੀ (ਐੱਮਵੀਏ) ਗੱਠਜੋੜ ਸਰਕਾਰ ਦਰਮਿਆਨ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਉਹ ਇਸ ਅਹੁਦੇ ‘ਤੇ ਬਣੇ ਰਹਿਣ ਦੇ ਇੱਛੁਕ ਨਹੀਂ ਹਨ ਅਤੇ ਅਸਤੀਫ਼ਾ ਦੇਣ ਲਈ ਤਿਆਰ …

Read More »

ਮੀਂਹ ਪੈਣ ਕਾਰਨ ਸਵੇਰੇ ਘਟੀ ਬਿਜਲੀ ਦੀ ਮੰਗ ਦੁਪਹਿਰ ਤੋਂ ਬਾਅਦ ਫਿਰ ਵਧੀ

ਜਗਮੋਹਨ ਸਿੰਘ ਰੂਪਨਗਰ/ਘਨੌਲੀ, 21 ਜੂਨ ਪੰਜਾਬ ਵਿੱਚ ਮੀਂਹ ਪੈਣ ਕਾਰਨ ਸੂਬੇ ਦਾ ਤਾਪਮਾਨ ਘਟਣ ਬਾਅਦ ਸਵੇਰ ਵੇਲੇ ਬਿਜਲੀ ਦੀ ਮੰਗ 3000 ਮੈਗਾਵਾਟ ਘਟ ਗਈ ਪਰ ਦੁਪਹਿਰ ਤੋਂ ਬਾਅਦ ਬਿਜਲੀ ਦੀ ਮੰਗ ਦੁਬਾਰਾ ਫਿਰ ਵਧਣੀ ਸ਼ੁਰੂ ਹੋ ਗਈ, ਜਿਹੜੀ ਕਿ ਖ਼ਬਰ ਲਿਖੇ ਜਾਣ ਤੱਕ 9200 ਮੈਗਾਵਾਟ ਤੋਂ ਵਧਦੀ ਹੋਈ 10554 ਮੈਗਾਵਾਟ …

Read More »

ਅਸਾਮ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ ਹੋਈ, 11 ਮੌਤਾਂ ਤੇ ਸੱਤ ਲਾਪਤਾ

ਗੁਹਾਟੀ, 21 ਜੂਨ ਪਿਛਲੇ ਹਫ਼ਤੇ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਆਏ ਭਿਆਨਕ ਹੜ੍ਹਾਂ ਨੇ ਅਸਾਮ ਦੇ 36 ਵਿੱਚੋਂ 32 ਜ਼ਿਲ੍ਹਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਹੁਣ ਤੱਕ ਕੁੱਲ 82 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 11 ਜਣਿਆਂ ਦੀ …

Read More »

ਮੂਸੇਵਾਲਾ ਕਤਲ ਕਾਂਡ: ਦਿੱਲੀ ਪੁਲੀਸ ਵੱਲੋਂ ਦੋ ਸ਼ੂਟਰਾਂ ਸਣੇ ਤਿੰਨ ਗ੍ਰਿਫ਼ਤਾਰ

ਨਵੀਂ ਦਿੱਲੀ, 20 ਜੂਨ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਦੋ ਸ਼ਾਰਪ ਸ਼ੂਟਰਾਂ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪ੍ਰਿਆਵਰਤ ਉਰਫ਼ ਫੌਜੀ (26) ਵਾਸੀ ਸੋਨੀਪਤ, ਕਸ਼ਿਸ਼ (24) ਵਾਸੀ ਜ਼ਿਲ੍ਹਾ ਝੱਜਰ ਅਤੇ ਕੇਸ਼ਵ ਕੁਮਾਰ …

Read More »