Home / Punjabi News / Sambhavna Seth 45 ਸਾਲ ਦੀ ਉਮਰ ‘ਚ ਸਰੋਗੇਸੀ ਜਰੀਏ ਬਣੇਗੀ ਮਾਂ, ਵਿਆਹ ਦੇ 10 ਸਾਲ ਬਾਅਦ ਅਦਾਕਾਰਾ ਨੇ ਦਿੱਤੀ ਖੁਸ਼ਖਬਰੀ 

Sambhavna Seth 45 ਸਾਲ ਦੀ ਉਮਰ ‘ਚ ਸਰੋਗੇਸੀ ਜਰੀਏ ਬਣੇਗੀ ਮਾਂ, ਵਿਆਹ ਦੇ 10 ਸਾਲ ਬਾਅਦ ਅਦਾਕਾਰਾ ਨੇ ਦਿੱਤੀ ਖੁਸ਼ਖਬਰੀ 

Sambhavna Seth Pregnancy : ਅਭਿਨੇਤਰੀ ਅਤੇ “ਬਿੱਗ ਬੌਸ 2” ਦੀ ਪ੍ਰਤੀਯੋਗੀ ਸੰਭਾਵਨਾ ਸੇਠ 45 ਸਾਲ ਦੀ ਉਮਰ ਵਿੱਚ ਸਰੋਗੇਸੀ ਰਾਹੀਂ ਮਾਂ ਬਣਨ ਜਾ ਰਹੀ ਹੈ। ਅਦਾਕਾਰਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ। ਅਵਿਨਾਸ਼ ਦਿਵੇਦੀ ਅਤੇ ਸੰਭਾਵਨਾ ਸੇਠ ਵਿਆਹ ਦੇ 10 ਸਾਲ ਬਾਅਦ ਮਾਤਾ -ਪਿਤਾ ਬਣਨ ਵਾਲੇ ਹਨ। ਇਹ ਜੋੜਾ ਇਸ ਦਿਨ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਕਰ ਰਿਹਾ ਸੀ, ਕਿਉਂਕਿ ਸੰਭਾਵਨਾ ਨੇ ਕਈ ਗਰਭਪਾਤ ਅਤੇ IVF ਦਾ ਦਰਦ ਝੱਲਿਆ ਹੈ।

ਸੰਭਾਵਨਾ ਸੇਠ ਨੇ ਸਾਂਝੀ ਕੀਤੀ ਖੁਸ਼ਖਬਰੀ  

ਸੰਭਾਵਨਾ ਸੇਠ ਨੇ ਇੰਸਟਾਗ੍ਰਾਮ ‘ਤੇ ਫੋਟੋਆਂ ਸਾਂਝੀਆਂ ਕੀਤੀਆਂ। ਪਹਿਲੀ ਫੋਟੋ ਵਿੱਚ ਉਹ ਆਪਣੇ ਪਤੀ ਅਵਿਨਾਸ਼ ਦਿਵੇਦੀ ਨਾਲ ਇੱਕ ਅਖਬਾਰ ਦੀ ਪੋਸਟ ਜ਼ਰੀਏ ਆਪਣੇ ਆਉਣ ਵਾਲੇ ਮਹਿਮਾਨ ਦੀ ਖੁਸ਼ਖਬਰੀ ਸ਼ੇਅਰ ਕਰਦੀ ਦਿਖਾਈ ਦੇ ਰਹੀ ਹੈ। ਦੂਜੀ ਫੋਟੋ ਵਿੱਚ ਛੋਟੇ ਬੱਚੇ ਦੇ ਬੂਟ ਦਿਖਾਈ ਦੇ ਰਹੇ ਹਨ। ਉਸਨੇ ਕੈਪਸ਼ਨ ਵਿੱਚ ਲਿਖਿਆ, ਵੀ ਆਰ ਪ੍ਰੇਗਨੈਂਟ… ਪਿਆਰ, ਉਮੀਦ ਅਤੇ ਸਰੋਗੇਸੀ ਦੇ ਜ਼ਰੀਏ ਸਾਡੀ ਸਭ ਤੋਂ ਖੂਬਸੂਰਤ ਕਹਾਣੀ ਸੱਚ ਹੋਣ ਵਾਲੀ ਹੈ। 

ਗੋਵਿੰਦਾ ਦੀ ਪਤਨੀ ਨੇ ਦਿੱਤੀ ਵਧਾਈ 

ਸੰਭਾਵਨਾ ਸੇਠ ਨੇ ਆਪਣੇ ਗਰਭ ਅਵਸਥਾ ਦੇ ਸਮੇਂ ਦਾ ਖੁਲਾਸਾ ਨਹੀਂ ਕੀਤਾ ਹੈ। ਉਸਨੇ ਫੋਟੋਆਂ ਵਿੱਚ ਆਪਣਾ ਬੇਬੀ ਬੰਪ ਛੁਪਾ ਰੱਖਿਆ ਹੈ ਪਰ ਉਸਨੇ ਆਪਣੇ ਅਲਟਰਾਸਾਊਂਡ ਦੀ ਇੱਕ ਫੋਟੋ ਸਾਂਝੀ ਕੀਤੀ ਸੀ। ਖ਼ਬਰ ਫੈਲਦੇ ਹੀ ਫੈਨਜ਼ ਅਤੇ ਮਸ਼ਹੂਰ ਹਸਤੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਕਈ ਮਿਸਕੈਰੇਜ਼ ਦਾ ਝੱਲਿਆ ਦਰਦ 

ਇਹ ਸੰਭਾਵਨਾ ਸੇਠ ਅਤੇ ਅਵਿਨਾਸ਼ ਦਿਵੇਦੀ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਵੀ ਬਹੁਤ ਵਧੀਆ ਖ਼ਬਰ ਹੈ, ਕਿਉਂਕਿ ਅਦਾਕਾਰਾ ਕਾਫ਼ੀ ਸਮੇਂ ਤੋਂ ਬੱਚੇ ਲਈ ਟ੍ਰਾਈ ਕਰ ਰਹੀ ਸੀ ਪਰ ਕਈ ਮਿਸਕੈਰੇਜ਼ ਤੋਂ ਬਾਅਦ ਉਸਨੇ IVF ਦਾ ਸਹਾਰਾ ਲਿਆ। ਉਸਦੇ ਤਿੰਨ IVF ਵੀ ਫੇਲ ਰਹੇ। ਉਸਨੇ ਖੁਦ ਕਈ ਇੰਟਰਵਿਊਆਂ ਵਿੱਚ ਇਸਦਾ ਖੁਲਾਸਾ ਕੀਤਾ ਸੀ।

ਸੰਭਾਵਨਾ ਸੇਠ ਅਤੇ ਅਵਿਨਾਸ਼ ਦਿਵੇਦੀ ਦਾ ਵਿਆਹ

ਸੰਭਾਵਨਾ ਸੇਠ ਅਤੇ ਅਵਿਨਾਸ਼ ਦਿਵੇਦੀ ਪਹਿਲੀ ਵਾਰ ਇੱਕ ਰਿਐਲਿਟੀ ਸ਼ੋਅ ਦੇ ਸੈੱਟ ‘ਤੇ ਮਿਲੇ ਸਨ। ਬਾਅਦ ਵਿੱਚ ਉਨ੍ਹਾਂ ਨੇ ਪੰਜ ਸਾਲਾਂ ਤੋਂ ਵੱਧ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਅਤੇ ਫਿਰ ਵਿਆਹ ਕਰਨ ਦਾ ਫੈਸਲਾ ਕੀਤਾ। ਇਹ ਜੋੜਾ 14 ਜੁਲਾਈ, 2016 ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਿਆ।

ਹੋਰ ਪੜ੍ਹੋ


Source link

Check Also

ਸਿਆਸੀ ਜਗਤ ‘ਚ ਪਸਰਿਆ ਮਾਤਮ, ਹਸਪਤਾਲ ‘ਚ ਕਈ ਸੀਨੀਅਰ ਆਗੂ ਪਹੁੰਚੇ; ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਦਾ ਦੇਹਾਂਤ…

Big News: ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੌੜਾ ਦੀ ਪਤਨੀ ਚੇਨੰਮਾ ਦਾ ਸ਼ਨੀਵਾਰ ਨੂੰ 85 ਸਾਲ …