Home / Punjabi News / PUNJAB ਸਰਕਾਰ ਨੇ ਉਦਯੋਗ ਜਗਤ ਨੂੰ ਸਸ਼ਕਤ ਬਣਾਉਣ ਲਈ “ਰਾਈਜ਼ਿੰਗ PUNJAB ਸਜੈਸ਼ਨਜ਼ ਟੂ ਸੌਲੂਸ਼ਨਜ਼’’ ਲੜੀ ਦੀ ਕੀਤੀ ਸ਼ੁਰੂਆਤ 

PUNJAB ਸਰਕਾਰ ਨੇ ਉਦਯੋਗ ਜਗਤ ਨੂੰ ਸਸ਼ਕਤ ਬਣਾਉਣ ਲਈ “ਰਾਈਜ਼ਿੰਗ PUNJAB ਸਜੈਸ਼ਨਜ਼ ਟੂ ਸੌਲੂਸ਼ਨਜ਼’’ ਲੜੀ ਦੀ ਕੀਤੀ ਸ਼ੁਰੂਆਤ 

PUNJAB ਸਰਕਾਰ ਨੇ ਉਦਯੋਗ ਜਗਤ ਨੂੰ ਸਸ਼ਕਤ ਬਣਾਉਣ ਲਈ “ਰਾਈਜ਼ਿੰਗ PUNJAB ਸਜੈਸ਼ਨਜ਼ ਟੂ ਸੌਲੂਸ਼ਨਜ਼’’ ਲੜੀ ਦੀ ਕੀਤੀ ਸ਼ੁਰੂਆਤ 

ਉਦਯੋਗ ਕ੍ਰਾਂਤੀ ਅਧੀਨ “ਰਾਈਜ਼ਿੰਗ ਪੰਜਾਬ – ਸਜੈਸ਼ਨਜ਼ ਟੂ ਸੌਲੂਸ਼ਨਜ਼ ” ਥੀਮ ਵਾਲਾ ਪਹਿਲਾ ਸਮਾਗਮ 19 ਅਗਸਤ, 2025 ਨੂੰ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਜਾਵੇਗਾ

ਚੰਡੀਗੜ, 18 ਅਗਸਤ  (ਵਿਸ਼ਵ ਵਾਰਤਾ): PUNJAB ਸਰਕਾਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਉਦਯੋਗ ਕ੍ਰਾਂਤੀ ਦਿ੍ਰਸਟੀਕੋਣ ਤਹਿਤ “ ਰਾਈਜ਼ਿੰਗ ਪੰਜਾਬ – ਸਜੈਸ਼ਨਜ਼ ਟੂ ਸੌਲੂਸ਼ਨਜ਼ ’’ ਥੀਮ ਵਾਲੇ ਸਮਾਗਮਾਂ ਦੀ ਇੱਕ ਵਿਸ਼ੇਸ਼ ਲੜੀ ਦਾ ਐਲਾਨ ਕੀਤਾ । ਇਸ ਪਹਿਲਕਦਮੀ ਦੀ ਅਗਵਾਈ ਉਦਯੋਗ ਅਤੇ ਵਣਜ-ਕਮ-ਨਿਵੇਸ਼ ਪ੍ਰਮੋਸ਼ਨ ਮੰਤਰੀ ਸੰਜੀਵ ਅਰੋੜਾ ਕਰ ਰਹੇ ਹਨ। ਇਹ ਸਮਾਗਮ ਰਾਜ ਦੀਆਂ ਨਵੀਆਂ ਉਦਯੋਗ-ਅਨੁਕੂਲ ਨੀਤੀਆਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਸਰਕਾਰ ਅਤੇ ਉਦਯੋਗ ਜਗਤ ਦੇ ਆਗੂਆਂ ਵਿਚਕਾਰ ਗੱਲਬਾਤ ਲਈ ਸਿੱਧਾ ਪਲੇਟਫਾਰਮ ਪ੍ਰਦਾਨ ਕਰਨ ਲਈ ਤਿਆਰ ਕੀਤੇ ਗਏ ਹਨ। ਇਸ ਸੰਦਰਭ ਵਿੱਚ, ਉਦਯੋਗ ਕ੍ਰਾਂਤੀ ਅਧੀਨ “ਰਾਈਜ਼ਿੰਗ ਪੰਜਾਬ – ਸਜੈਸ਼ਨਜ਼ ਟੂ ਸੌਲੂਸ਼ਨਜ਼ ” ਥੀਮ ਵਾਲਾ ਪਹਿਲਾ ਸਮਾਗਮ 19 ਅਗਸਤ, 2025 ਨੂੰ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਜਾਵੇਗਾ।

ਮੁੱਖ ਖੇਤਰ

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਹ ਸਮਾਗਮ ਉਦਯੋਗ ਅਤੇ ਵਣਜ ਵਿਭਾਗ, ਪੀਐਸਆਈਈਸੀ, ਅਤੇ ਨਿਵੇਸ਼ ਪ੍ਰਮੋਸ਼ਨ ਵਿਭਾਗ ਦੇ ਮੁੱਖ ਸੁਧਾਰਾਂ ਨੂੰ ਉਜਾਗਰ ਕਰਨਗੇ। ਭਾਈਵਾਲਾਂ ਨੂੰ ਕਲੱਬਿੰਗ/ਡੀ-ਕਲੱਬਿੰਗ ਨੀਤੀ, ਪਲਾਟ ਫਰੈਗਮੈਂਟੇਸਨ ਨੀਤੀ, ਰੱਦ ਕੀਤੇ ਪਲਾਟਾਂ ਦੀ ਬਹਾਲੀ ਸਬੰਧੀ ਨੀਤੀ (ਅਪੀਲੇਟ ਅਥਾਰਟੀ ਰਾਹੀਂ), ਲੀਜਹੋਲਡ ਟੂ ਫ੍ਰੀਹੋਲਡ ਨੀਤੀ ਅਤੇ ਬਕਾਇਆਂ ਲਈ ਇੱਕ ਮੁਸ਼ਤ ਨਿਪਟਾਰਾ (ਓਟੀਐਸ) ਸਕੀਮ ਤੋਂ ਕਿਵੇਂ ਲਾਭ ਉਠਾਉਣਾ ਹੈ, ਇਸ ਬਾਰੇ ਵਿਸਤਿ੍ਰਤ ਜਾਣਕਾਰੀ ਦਿੱਤੀ ਜਾਵੇਗੀ

ਇਸ ਪਹਿਲਕਦਮੀ ਬਾਰੇ ਬੋਲਦਿਆਂ ਉਦਯੋਗ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਕਿਹਾ “ਰਾਈਜਿੰਗ ਪੰਜਾਬ ਸਿਰਫ ਨੀਤੀਆਂ ਬਾਰੇ ਨਹੀਂ ਹੈ – ਇਹ ਸਾਡੇ ਉਦਯੋਗਾਂ ਦੀ ਆਵਾਜ ਬਣਨ, ਉਨਾਂ ਦੀਆਂ ਜਰੂਰਤਾਂ ਨੂੰ ਸੁਣਨ ਅਤੇ ਜਮੀਨੀ ਪੱਧਰ ਤੇ ਉਹਨਾਂ ਦੇ ਅਸਲ ਹੱਲ ਲੱਭਣ ਬਾਰੇ ਹੈ। ਸਾਡਾ ਉਦੇਸ਼ ਪੰਜਾਬ ਨੂੰ ਨਿਵੇਸ਼ਕਾਂ ਅਤੇ ਉੱਦਮੀਆਂ ਲਈ ਮੌਕਿਆਂ ਦਾ ਕੇਂਦਰ ਬਣਾਉਣਾ ਹੈ, ਅਸੀਂ ਪੰਜਾਬ ਵਿੱਚ ਉਦਯੋਗ ਕ੍ਰਾਂਤੀ ਲਿਆ ਰਹੇ ਹਾਂ।”

ਪੰਜਾਬ ਦੇ ਵਿਕਾਸ ਨੂੰ ਸਸ਼ਕਤ ਬਣਾਉਣਾ

“ਰਾਈਜਿੰਗ ਪੰਜਾਬ” ਸਮਾਗਮ ਪੰਜਾਬ ਦੇ ਉਦਯੋਗਿਕ ਵਾਤਾਵਰਣ ਪ੍ਰਣਾਲੀ ਵਿੱਚ ਕ੍ਰਾਂਤੀ ਲਿਆਉਣ, ਕਾਰੋਬਾਰਾਂ ਵਿੱਚ ਵਿਸਥਾਰ, ਨਵੀਨਤਾ ਅਤੇ ਰੁਜ਼ਗਾਰ ਪੈਦਾ ਕਰਨ ਲਈ ਸਸ਼ਕਤ ਬਣਾਉਣ ਵਿੱਚ ਅਗਲੇਰਾ ਕਦਮ ਹੈ। ਉਨਾਂ ਅੱਗੇ ਕਿਹਾ ਕਿ ਇਸ ਨਾਲ, ਪੰਜਾਬ ਸਰਕਾਰ ਇੱਕ ਪ੍ਰਗਤੀਸੀਲ, ਨਿਵੇਸ਼-ਅਨੁਕੂਲ ਅਤੇ ਵਿਕਾਸ-ਅਧਾਰਤ ਅਰਥਵਿਵਸਥਾ ਬਣਾਉਣ ਦੇ ਆਪਣੇ ਵਾਅਦੇ ਦੀ ਪੁਸ਼ਟੀ ਕਰਦੀ ਹੈ।

The post PUNJAB ਸਰਕਾਰ ਨੇ ਉਦਯੋਗ ਜਗਤ ਨੂੰ ਸਸ਼ਕਤ ਬਣਾਉਣ ਲਈ “ਰਾਈਜ਼ਿੰਗ PUNJAB ਸਜੈਸ਼ਨਜ਼ ਟੂ ਸੌਲੂਸ਼ਨਜ਼’’ ਲੜੀ ਦੀ ਕੀਤੀ ਸ਼ੁਰੂਆਤ  appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.


Source link

Check Also

ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਮੌਕੇ 541 ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ, ਇਤਿਹਾਸਿਕ ਗੁਰਧਾਮਾਂ ਦੇ ਕਰਨਗੇ ਦਰਸ਼ਨ

Amritsar News: ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ‘ਤੇ …